ਹਰਭਜਨ ਮਾਨ ਦੇ ਜਨਮ ਦਿਨ ‘ਤੇ ਪਤਨੀ ਹਰਮਨ ਨੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ, ਕਿਊਟ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪ੍ਰਸ਼ੰਸਕ ਵੀ ਗਾਇਕ ਨੂੰ ਦੇ ਰਹੇ ਨੇ ਮੁਬਾਰਕਾਂ

written by Lajwinder kaur | December 30, 2020

‘ਜੀ ਆਇਆਂ ਨੂੰ’ ਵਰਗੀ ਸੁਪਰ ਹਿੱਟ ਫ਼ਿਲਮ ਨਾਲ ਪੰਜਾਬੀ ਸਿਨੇਮਾ ਨੂੰ ਮੁੜ ਤੋਂ ਸੁਰਜਿਤ ਕਰਨ ਵਾਲੇ ਹਰਭਜਨ ਮਾਨ ਅੱਜ 55 ਸਾਲਾਂ ਦੇ ਹੋ ਗਏ ਨੇ । ਹਰਭਜਨ ਮਾਨ ਨੇ ਆਪਣੀ ਸਾਫ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਿਲ ਕੀਤਾ ਹੋਇਆ ਹੈ । ਜਿਸ ਕਰਕੇ ਉਨ੍ਹਾਂ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਨੇ । inside pic of harbhajan mann with wife and son ਹੋਰ ਪੜ੍ਹੋ : ਵਿਆਹ ਤੋਂ ਬਾਅਦ ਹਨੀਮੂਨ ਲਈ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਪਹੁੰਚੇ ਦੁਬਈ, ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ
ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੇ ਪਤੀ ਹਰਭਜਨ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ । ਉਨ੍ਹਾਂ ਨੇ ਲਿਖਿਆ ਹੈ- ‘ਹੈਪੀ ਬਰਥਡੇਅ ਮੇਰੇ ਪਿਆਰੇ ਹੱਬੀ’ ਨਾਲ ਹੀ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਰਭਜਨ ਮਾਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। inside picture of harman and harbhajan ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਚ ਹੀ ਨੇ । ਉਹ ਏਨੀਂ ਦਿਨੀਂ ਆਪਣੇ ਬੇਟੇ ਅਵਕਾਸ਼ ਮਾਨ ਦੇ ਨਾਲ ਦਿੱਲੀ ਕਿਸਾਨੀ ਅੰਦੋਲਨ ‘ਚ ਆਪਣੀ ਸੇਵਾਵਾਂ ਨਿਭਾਉਂਦੇ ਹੋਏ ਦਿਖਾਈ ਦਿੰਦੇ ਨੇ । ਇਸ ਤੋਂ ਇਲਾਵਾ ਉਹ ਇੱਕ ਤੋਂ ਬਾਅਦ ਇੱਕ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦਾ ਮਨੋਬਲ ਵਧਾ ਰਹੇ ਨੇ । harbhajan maan at farmer protest

0 Comments
0

You may also like