Advertisment

ਇੱਕ ਥੱਪੜ ਨੇ ਖਰਾਬ ਕਰ ਦਿੱਤਾ ਸੀ ਇਸ ਅਦਾਕਾਰਾ ਦਾ ਕਰੀਅਰ, ਘਰ 'ਚ ਤਿੰਨ ਦਿਨ ਸੜਦੀ ਰਹੀ ਇਸ ਦੀ ਲਾਸ਼ 

author-image
By Rupinder Kaler
New Update
ਇੱਕ ਥੱਪੜ ਨੇ ਖਰਾਬ ਕਰ ਦਿੱਤਾ ਸੀ ਇਸ ਅਦਾਕਾਰਾ ਦਾ ਕਰੀਅਰ, ਘਰ 'ਚ ਤਿੰਨ ਦਿਨ ਸੜਦੀ ਰਹੀ ਇਸ ਦੀ ਲਾਸ਼ 
Advertisment
80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਲਲਿਤਾ ਪਵਾਰ ਦਾ ਜਨਮ 18 ਅਪ੍ਰੈਲ 1916 ਨੂੰ ਅੱਜ ਦੇ ਦਿਨ ਹੋਇਆ ਸੀ । ਨਾਸਿਕ ਵਿੱਚ ਜਨਮੀ ਇਸ ਹੀਰੋਇਨ ਦਾ ਦਿਹਾਂਤ 24 ਫਰਵਰੀ 1998 ਨੂੰ ਹੋ ਗਿਆ ਸੀ । ਲਲਿਤਾ ਨੇ ਆਪਣੇ ਕਰੀਅਰ ਵਿੱਚ ਕਈ ਫ਼ਿਲਮਾਂ ਤੇ ਟੀਵੀ ਦੇ ਕਈ ਲੜੀਵਾਰ ਨਾਟਕਾਂ ਵਿੱਚ ਕੰਮ ਕੀਤਾ ਸੀ । ਲਲਿਤਾ ਦਾ ਸਭ ਤੋਂ ਮਸ਼ਹੂਰ ਕਿਰਦਾਰ ਰਮਾਇਣ ਵਿੱਚ ਮੰਥਰਾ ਦਾ ਸੀ । Lalita-Pawar Lalita-Pawar ਲ਼ਲਿਤਾ ਦਾ ਅਸਲੀ ਨਾਂ ਅੰਬਾ ਸੀ । ਲਲਿਤਾ ਕਦੇ ਵੀ ਸਕੂਲ ਨਹੀਂ ਸੀ ਗਈ ਕਿਉਂਕਿ ਉਸ ਸਮੇਂ ਕੁੜੀਆਂ ਨੂੰ ਸਕੂਲ ਭੇਜਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ । ਲਲਿਤਾ ਨੇ ਫ਼ਿਲਮਾਂ ਵਿੱਚ ਬਚਪਨ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਲਲਿਤਾ ਨੇ ਪਹਿਲੀ ਵਾਰ ਇੱਕ ਗੂੰਗੀ ਫ਼ਿਲਮ ਵਿੱਚ ਕੰਮ  ਕੀਤਾ ਸੀ । ਇਸ ਫ਼ਿਲਮ ਲਈ ਉਹਨਾਂ ਨੂੰ ਸਿਰਫ਼ 18 ਰੁਪਏ ਦਿੱਤੇ ਗਏ ਸਨ ।
Advertisment
Lalita-Pawar Lalita-Pawar ਲਲਿਤਾ ਚੰਗੀ ਅਦਾਕਾਰਾ ਦੇ ਨਾਲ ਨਾਲ ਵਧੀਆ ਗਾਇਕਾ ਵੀ ਸੀ । ਉਹਨਾਂ ਦਾ ਕਰੀਅਰ ਸਿਖਰਾਂ ਤੇ ਸੀ ਪਰ ਛੇਤੀ ਹੀ ਇਸ ਨੂੰ ਕਿਸੇ ਦੀ ਨਜ਼ਰ ਲੱਗ ਗਈ । 1942 ਵਿੱਚ ਲਲਿਤਾ ਫ਼ਿਲਮ 'ਜੰਗ-ਏ-ਆਜ਼ਾਦੀ' ਦੇ ਇੱਕ ਸੀਨ ਦੀ ਸ਼ੂਟਿੰਗ ਕਰ ਰਹੀ ਸੀ । ਇਸ ਸੀਨ ਵਿੱਚ ਭਗਵਾਨ ਦਾਦਾ ਨਾਂ ਦੇ ਅਦਾਕਾਰ ਨੇ ਲਲਿਤਾ ਨੂੰ ਥੱਪੜ ਮਾਰਨਾ ਸੀ ।ਉਹਨਾਂ ਨੇ ਲਲਿਤਾ ਨੂੰ ਏਨੀਂ ਜ਼ੋਰ ਦੀ ਥੱਪੜ ਮਾਰਿਆ ਕਿ ਉਹਨਾਂ ਦੇ ਕੰਨ ਵਿੱਚੋਂ ਖੂਨ ਵਗਨ ਲੱਗ ਗਿਆ ਸੀ । ਇਲਾਜ਼ ਦੇ ਦੌਰਾਨ ਡਾਕਟਰ ਨੇ ਉਹਨਾਂ ਨੂੰ ਕੋਈ ਗਲਤ ਦਿਵਾਈ ਦੇ ਦਿੱਤੀ ਸੀ ਜਿਸ ਕਰਕੇ ਉਹਨਾਂ ਦੇ ਸਰੀਰ ਦੇ ਇੱਕ ਹਿੱਸੇ ਨੂੰ ਲਕਵਾ ਮਾਰ ਗਿਆ ਸੀ । ਇਸੇ ਕਰਕੇ ਉਹਨਾਂ ਦੀ ਇੱਕ ਅੱਖ ਥੋੜੀ ਛੋਟੀ ਹੋ ਗਈ ਤੇ ਚਿਹਰਾ ਖਰਾਬ ਹੋ ਗਿਆ । ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਕੰਮ ਮਿਲਣਾ ਬੰਦ ਹੋ ਗਿਆ । ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ 1948 ਵਿੱਚ ਇੱਕ ਵਾਰ ਫਿਰ ਵਾਪਸੀ ਕੀਤੀ । lalita pawar lalita pawar ਲਲਿਤਾ ਨੂੰ ਹੁਣ ਫ਼ਿਲਮਾਂ ਵਿੱਚ ਜਾਲਮ ਸੱਸ ਦਾ ਕਿਰਦਾਰ ਮਿਲਣ ਲੱਗ ਗਿਆ ਸੀ । ਲਲਿਤਾ ਕੇ ਕੋਈ ਵੀ ਮੌਕਾ ਨਹੀਂ ਗਵਾਇਆ । ਇਸ ਸਭ ਦੇ ਚਲਦੇ ਉਹਨਾਂ ਨੇ ਅਨਾੜੀ, ਮੇਮ ਦੀਦੀ, ਸ਼੍ਰੀ 420 ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ  ਕੀਤਾ । ਲਲਿਤਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਹਿਲੇ ਪਤੀ ਗਣਪਤ ਨੇ ਉਹਨਾਂ ਨੂੰ ਧੋਖਾ ਦਿੱਤਾ ਸੀ । ਗਣਪਤ ਨੂੰ ਉਹਨਾਂ ਦੀ ਛੋਟੀ ਭੈਣ ਨਾਲ ਪਿਆਰ ਹੋ ਗਿਆ ਸੀ । ਜਿਸ ਦੀ ਵਜ੍ਹਾ ਕਰਕੇ 7੦੦ ਫ਼ਿਲਮਾਂ ਵਿੱਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਲਲਿਤਾ ਨੇ ਚੁੱਪੀ ਵੱਟ ਲਈ ਸੀ । Lalita-Pawar Lalita-Pawar ਲਲਿਤਾ ਦਾ ਦਿਹਾਂਤ ਉਦੋਂ ਹੋਇਆ ਜਦੋਂ ਉਹਨਾਂ ਦੇ ਪਤੀ ਰਾਜਪ੍ਰਕਾਸ਼ ਹਸਪਤਾਲ ਵਿੱਚ ਭਰਤੀ ਸਨ । ਉਹਨਾਂ ਦੀ ਮੌਤ ਦੀ ਖ਼ਬਰ ਤਿੰਨ ਦਿਨ ਬਾਅਦ ਮਿਲੀ ਜਦੋਂ ਉਹਨਾਂ ਦੇ ਬੇਟੇ ਨੇ ਲਲਿਤਾ ਨੂੰ ਫੋਨ ਕੀਤਾ ਤੇ ਉਹਨਾਂ ਨੇ ਉਠਾਇਆ ਨਹੀਂ ਸੀ । ਘਰ ਦਾ ਦਰਵਾਜ਼ਾ ਤੋੜਕੇ ਪੁਲਿਸ ਨੇ ਉਹਨਾਂ ਦੀ ਤਿੰਨ ਦਿਨ ਪੁਰਾਨੀ ਲਾਸ਼ ਬਰਾਮਦ ਕੀਤੀ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment