ਲਤਾ ਮੰਗੇਸ਼ਕਰ ਦੇ ਜਨਮ ਦਿਨ ’ਤੇ ਜਾਣੋਂ ਕਿਉਂ ਉਹਨਾਂ ਨੇ ਕਈ ਸਾਲ ਆਪਣੀ ਛੋਟੀ ਭੈਣ ਨਾਲ ਬੋਲਚਾਲ ਰੱਖੀ ਬੰਦ

written by Rupinder Kaler | September 28, 2021

ਲਤਾ ਮੰਗੇਸ਼ਕਰ (lata mangeshkar) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । 28 ਸਤੰਬਰ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ । ਉਹਨਾਂ ਦੇ ਜਨਮ ਦਿਨ ਤੇ ਬਾਲੀਵੁੱਡ ਦੇ ਸਿਤਾਰਿਆਂ ਸਮੇਤ ਪ੍ਰਸ਼ੰਸਕਾਂ ਨੇ ਵਧਾਈ ਦਿੱਤੀ ਹੈ । ਲਤਾ ਮੰਗੇਸ਼ਕਰ ਨੇ 14 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਪਿਤਾ ਦੇ ਦਿਹਾਂਤ ਕਰਕੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਲਤਾ ਮੰਗੇਸ਼ਕਰ ਤੇ ਆ ਗਈ ਸੀ । ਲਤਾ ਨੇ ਪਰਿਵਾਰ ਦੀ ਵੱਡੀ ਬੇਟੀ ਹੋਣ ਦਾ ਫਰਜ਼ ਵੀ ਖੂਬ ਨਿਭਾਇਆ । ਆਸ਼ਾ ਭੋਂਸਲੇ ਜਦੋਂ ਵੱਡੀ ਹੋਈ ਤਾਂ ਲਤਾ (lata mangeshkar)  ਨੇ ਇਸ ਤਰ੍ਹਾਂ ਦੀ ਉਮੀਦ ਆਸ਼ਾ ਤੋਂ ਵੀ ਕੀਤੀ । ਪਰ ਬਚਪਨ ਤੋਂ ਹੀ ਆਸ਼ਾ ਵੱਖਰੇ ਸੁਭਾਅ ਦੀ ਮਾਲਕ ਸੀ ।

Lata Mangeshkar Pic Courtesy: Instagram

ਹੋਰ ਪੜ੍ਹੋ :

ਵਿੱਕੀ ਕੌਸ਼ਲ ਦੀ ਫ਼ਿਲਮ ‘ਸਰਦਾਰ ਊਧਮ ਸਿੰਘ’ ‘ਚ ਅਦਾਕਾਰ ਦੀ ਲੁੱਕ ਨੇ ਵਧਾਈ ਪ੍ਰਸ਼ੰਸਕਾਂ ਦੀ ਐਕਸਾਈਟਮੈਂਟ, ਟੀਜ਼ਰ ਅਦਾਕਾਰ ਨੇ ਕੀਤਾ ਸਾਂਝਾ

Pic Courtesy: Instagram

16 ਸਾਲ ਦੀ ਉਮਰ ਵਿੱਚ ਆਸ਼ਾ ਨੇ ਗਣਪਤਰਾਵ ਭੋਂਸਲੇ ਨਾਲ ਵਿਆਹ ਕਰ ਲਿਆ ਸੀ । ਗਣਪਤਰਾਵ ਉਸ ਸਮੇਂ 31 ਸਾਲ ਦਾ ਸੀ ਤੇ ਉਸ ਸਮੇਂ ਉਹ ਲਤਾ ਦਾ ਸੈਕਟਰੀ ਹੁੰਦਾ ਸੀ । ਇੱਕ ਇੰਟਰਵਿਊ ਵਿੱਚ ਆਸ਼ਾ ਨੇ ਦੱਸਿਆ ਸੀ ਕਿ ਲਤਾ ਨੂੰ ਉਹਨਾਂ ਦਾ ਰਿਸ਼ਤਾ ਪਸੰਦ ਨਹੀਂ ਸੀ , ਜਿਸ ਕਰਕੇ ਲਤਾ ਨੇ ਉਹਨਾਂ ਨਾਲ ਕਈ ਸਾਲ ਗੱਲ ਨਹੀਂ ਕੀਤੀ। ਇਸ ਸਭ ਦੇ ਚਲਦੇ ਆਸ਼ਾ ਨੇ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ ।

Lata Mangeshkar 89th Birthday Pic Courtesy: Instagram

ਪਰਿਵਾਰ ਤੋਂ ਵੱਖ ਹੋ ਕੇ ਆਸ਼ਾ ਨੇ ਵਿਆਹੁਤਾ ਜੀਵਨ ਸ਼ੁਰੂ ਕੀਤਾ ਸੀ । ਲਤਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਰਿਸ਼ਤਾ ਉਹਨਾਂ ਦੀ ਛੋਟੀ ਭੈਣ ਲਈ ਠੀਕ ਨਹੀਂ ਤੇ ਇਸ ਤਰ੍ਹਾਂ ਹੋਇਆ ਵੀ । ਆਸ਼ਾ ਤੇ ਗਣਪਤਰਾਵ ਦੇ ਤਿੰਨ ਬੱਚੇ ਹੋਏ ਪਰ ਉਹਨਾਂ ਦਾ ਵਿਆਹ ਇੱਕ ਮੋੜ ਤੇ ਆ ਕੇ ਖਤਮ ਹੋ ਗਿਆ ।

Lata-Mangeshkar Pic Courtesy: Instagram

ਇਸ ਤੋਂ ਬਾਅਦ ਆਸ਼ਾ ਨੇ ਆਰ ਡੀ ਬਰਮਨ ਨਾਲ ਵਿਆਹ ਕੀਤਾ ਇਸ ਦੇ ਬਾਬਜੂਦ ਲਤਾ ਤੇ ਆਸ਼ਾ ਵਿਚਲੀ ਦੂਰੀ ਖਤਮ ਨਹੀਂ ਹੋਈ । ਆਰ ਡੀ ਬਰਮਨ ਪਹਿਲਾ ਤੋਂ ਹੀ ਵਿਆਹੇ ਹੋਏ ਸਨ ਤੇ ਉਹਨਾਂ ਨੇ ਪਹਿਲੀ ਪਤਨੀ ਰੀਤਾ ਪਟੇਲ ਤੋਂ ਤਲਾਕ ਲੈ ਕੇ ਆਸ਼ਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ । ਇਸ ਤੋਂ ਬਾਅਦ ਦੋਹਾਂ ਨੇ 1980 ਵਿੱਚ ਵਿਆਹ ਕਰ ਲਿਆ ਸੀ । ਪਰ ਇਹ ਵਿਆਹ ਵੀ ਕੁਝ ਖ਼ਾਸ ਚਿਰ ਨਹੀਂ ਚੱਲ ਸਕਿਆ ।

0 Comments
0

You may also like