ਮਦਰਸ ਡੇਅ ‘ਤੇ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਬਚਪਨ ਦੀ ਤਸਵੀਰ, ਕਿਹਾ –‘ਤੁਹਾਡੀ call ਉਡੀਕਦਾ ਅੱਜ ਵੀ’

written by Lajwinder kaur | May 09, 2021

ਮਾਂ ਸ਼ਬਦ ਇਸ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਸ਼ਬਦ ਹੈ । ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਜਦੋਂ ਬੱਚਾ ਇਸ ਦੁਨੀਆ ‘ਚ ਆਪਣੀ ਅੱਖਾਂ ਖੋਲਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਹੀ ਦੇਖਦਾ ਹੈ । ਮਾਂ ਅਤੇ ਬੱਚੇ ਦਾ ਰਿਸ਼ਤਾ ਬਾਕੀ ਸਾਰੇ ਰਿਸ਼ਤਿਆਂ ਤੋਂ ਵੱਖਰਾ ਹੁੰਦਾ ਹੈ। ਜਿਸ ਨੂੰ ਕਿਸੇ ਵੀ ਪੈਮਾਨੇ ਦੇ ਰਾਹੀਂ ਮਿਣਿਆ ਨਹੀਂ ਜਾ ਸਕਦਾ ਹੈ। ਵੈਸੇ ਤਾਂ ਹਰ ਦਿਨ ਮਾਂ ਦੇ ਨਾਲ ਹੀ ਸ਼ੁਰੂ ਹੁੰਦਾ ਹੈ। ਪਰ ਮਾਂ ਨੂੰ ਸਪੈਸ਼ਲ ਮਹਿਸੂਸ ਕਵਾਉਣ ਦੇ ਲਈ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਰਦਰਸ ਡੇਅ ਮਨਾਇਆ ਜਾਂਦਾ ਹੈ। ਸੋ ਅੱਜ ਯਾਨੀ ਕਿ 9 ਮਈ ਨੂੰ ਹਰ ਕੋਈ ਮਦਰਸ ਡੇਅ ਸੈਲੀਬ੍ਰੇਟ ਕਰ ਰਿਹਾ ਹੈ।

punjabi singer amrit maan with his late mother Image Source: instagram

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਪਰਮਾਤਮਾ ਅੱਗੇ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ‘ਤੇ ਮਿਹਰ ਕਰਨ ਦੇ ਲਈ ਕੀਤੀ ਅਰਦਾਸ

amrit maan emtional post on mother's day Image Source: instagram

ਗਾਇਕ ਅੰਮ੍ਰਿਤ ਮਾਨ ਵੀ ਆਪਣੀ ਮਰਹੂਮ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ । ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਆਪਣੀ ਬਚਪਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਹੈਪੀ Mother's day MAA❤️...ਤੁਹਾਡਾ ਪੁੱਤ ਹਰ ਸਾਹ ਨਾਲ ਤੁਹਾਨੂੰ ਯਾਦ ਕਰਦਾ ਹੈ... ਤੁਹਾਡੀ ਕਾਲ ਉਡੀਕਦਾ ਅੱਜ ਵੀ...ਤੁਸੀਂ ਉਪਰੋ ਦੇਖ ਰਹੇ ਹੋਵੋਗੇ ਮੈਨੂੰ ਪਤਾ ❤️...love you maa’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

singer amrit maan's post comments Image Source: instagram

ਹਾਲ ਹੀ ‘ਚ ਅੰਮ੍ਰਿਤ ਮਾਨ ‘ਮਾਂ’ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ‘ਮਾਂ’ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਗਿਆ, ਜਿਸ ਕਰਕੇ ਇਸ ਗੀਤ ਨੂੰ ਖੂਬ ਪਿਆਰ ਮਿਲਿਆ। ਜੇ ਗੱਲ ਕਰੀਏ ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਵਧੀਆ ਗਾਇਕ ਤੇ ਵਧੀਆ ਗੀਤਕਾਰ ਵੀ ਨੇ।

singer amrit mann with mom dada Image Source: instagram

 

0 Comments
0

You may also like