3 ਅਕਤੂਬਰ ਨੂੰ ਹੋਵੇਗੀ ਸੱਜਣ ਅਦੀਬ ਦੇ ਪਿਤਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ

written by Shaminder | October 01, 2021

ਸੱਜਣ ਅਦੀਬ (Sajjan Adeeb)ਦੇ ਪਿਤਾ  ਪ੍ਰੀਤਮ ਸਿੰਘ (Pritam Singh) ਜੀ ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋੋਇਆ ਸੀ । ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 3 ਅਕਤੂਬਰ ਨੂੰ ਪਾਇਆ ਜਾਵੇਗਾ । ਜਿਸ ਦੀ ਜਾਣਕਾਰੀ ਸੱਜਣ ਅਦੀਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਗਾਇਕ ਨੇ ਸਭ ਨੂੰ ਪਿਤਾ ਜੀ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ।

Sajjan Adeeb pp-min Image From Instagram

ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਆਪਣੇ ਪਿਤਾ ਜੀ ਦਾ ਮਨਾਇਆ ਜਨਮ ਦਿਨ, ਲਿਖਿਆ ਭਾਵੁਕ ਸੁਨੇਹਾ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਬੇਨਤੀ ਹੈ, ਸਵ: ਸਰਦਾਰ ਪ੍ਰੀਤਮ ਸਿੰਘ ਮਿਤੀ 23-9-2021 ਨੂੰ ਸਾਨੂੰ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਹਨ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਈ ਅੰਤਿਮ ਅਰਦਾਸ ਮਿਤੀ 3-10-2021  ਨੂੰ ਗੁਰੂਦੁਆਰਾ ਭੂਤਾਂ ਵਾਲਾ ਖੂਹ (ਭਗਤਾ ਭਾਈ ਕਾ ,ਬਠਿੰਡਾ) ਵਿਖੇ ਹੋਵੇਗੀ ।

Sajjan Adeeb -min Image From Instagram

ਸੋ ਸਾਰਿਆਂ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ‘। ਸੱਜਣ ਅਦੀਬ ਆਪਣੇ ਪਿਤਾ ਜੀ ਦਿਹਾਂਤ ਕਾਰਨ ਡੂੰਘੇ ਸਦਮੇ ‘ਚ ਹਨ । ਸੱਜਣ ਅਦੀਬ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਹੈ । ਉਨ੍ਹਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਇਸ਼ਕਾਂ ਦੇ ਲੇਖੇ ਦੇ ਨਾਲ ਕੀਤੀ ਸੀ ਅਤੇ ਇਹ ਗੀਤ ਸੁਪਰ ਹਿੱਟ ਸਾਬਿਤ ਹੋਇਆ ।

0 Comments
0

You may also like