ਗੋਆ ’ਚ ਰਵੀਨਾ ਟੰਡਨ ਨੂੰ ਉਹਨਾਂ ਦੇ ਪ੍ਰਸ਼ੰਸਕ ਨੇ ਕਰ ਦਿੱਤਾ ਹੈਰਾਨ, ਰਵੀਨਾ ਨੂੰ ਸ਼ੇਅਰ ਕਰਨਾ ਪੈ ਗਿਆ ਵੀਡੀਓ

Written by  Rupinder Kaler   |  March 11th 2020 12:39 PM  |  Updated: March 11th 2020 12:39 PM

ਗੋਆ ’ਚ ਰਵੀਨਾ ਟੰਡਨ ਨੂੰ ਉਹਨਾਂ ਦੇ ਪ੍ਰਸ਼ੰਸਕ ਨੇ ਕਰ ਦਿੱਤਾ ਹੈਰਾਨ, ਰਵੀਨਾ ਨੂੰ ਸ਼ੇਅਰ ਕਰਨਾ ਪੈ ਗਿਆ ਵੀਡੀਓ

ਰਵੀਨਾ ਟੰਡਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ, ਹਾਲ ਹੀ ਵਿੱਚ ਰਵੀਨਾ ਦਾ ਇੱਕ ਵੀਡੀਓ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਰਵੀਨਾ ਦਾ ਇਹ ਵੀਡੀਓ ਕਾਫੀ ਸੁਰਖੀਆਂ ਵਟੋਰ ਰਿਹਾ ਹੈ । ਇਸ ਵੀਡੀਓ ਵਿੱਚ ਰਵੀਨਾ ਆਪਣੇ ਪ੍ਰਸ਼ੰਸਕ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀਨਾ ਗੋਆ ਵਿੱਚ ਛੁੱਟੀਆਂ ਮਨਾ ਰਹੀ ਹੈ ਇਹ ਵੀਡੀਓ ਵੀ ਗੋਆ ਦੀ ਹੈ । ਇਸ ਪ੍ਰਸ਼ੰਸਕ ਦੀ ਮੁਲਾਕਾਤ ਰਵੀਨਾ ਨਾਲ ਗੋਆ ਵਿੱਚ ਹੀ ਹੋਈ ।

https://www.instagram.com/p/B9TGKgXHhtk/

ਆਦੇਸ਼ ਨਾਂਅ ਦਾ ਇਹ ਸ਼ਖਸ ਰਵੀਨਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ । ਇਸ ਨੇ ਰਵੀਨਾ ਦੀ ਲੱਗਪਗ ਹਰ ਫ਼ਿਲਮ ਦੇਖੀ ਹੈ । ਵੀਡੀਓ ਵਿੱਚ ਆਦੇਸ਼ ਤੇ ਰਵੀਨਾ ਦੀ ਮੁਲਾਕਾਤ ਹੋ ਰਹੀ ਹੈ ।ਵੀਡੀਓ ਵਿੱਚ ਆਦੇਸ਼ ਰਵੀਨਾ ਨੂੰ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ‘ਇਹ ਸਭ ਤੋਂ ਬਿਹਤਰੀਨ ਹੈ, ਅੱਖੀਓਂ ਸੇ ਗੋਲੀ ਮਾਰੇ, ਮੈਂ ਤੁਹਾਡੀਆਂ ਸਾਰੀਆਂ ਫ਼ਿਲਮਾਂ ਦੇਖੀਆਂ ਹਨ’ ।

https://www.instagram.com/p/B9W-cW2nIKe/

ਇਸ ਵੀਡੀਓ ਨੂੰ ਰਵੀਨਾ ਨੇ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਪਿਛਲੇ ਕਈ ਸਾਲਾਂ ਤੋਂ ਕੰਮ ਕਰਨ ਦਾ ਇਨਾਮ, ਜੀਵਨ ਦੇ ਸਾਰੇ ਰਸਤਿਆਂ ਤੇ ਮਿਲੇ ਮਿੱਠੇ ਤੇ ਸਰਲ ਲੋਕ, ਜਿੰਨ੍ਹਾ ਨੂੰ ਹਾਲੇ ਤੱਕ ਤੁਹਾਡੀਆਂ ਫ਼ਿਲਮਾਂ ਤੇ ਗਾਣੇ ਯਾਦ ਹਨ ।

https://www.instagram.com/p/B9evI9DnyNS/

ਪਿਛਲੇ ਹਫਤੇ ਅਰਸ਼ਦ ਚੱਚਾ ਮਿਲੇ ਸਨ ਤੇ ਹੁਣ ਗੋਆ ਵਿੱਚ ਇੱਕ ਨਵਾਂ ਦੋਸਤ ਬਣਾਇਆ । ਉਸ ਨੇ ਕਿਹਾ, ਤੁਸੀਂ ਬੈਸਟ ਹੋ’। ਉਧਰ ਰਵੀਨਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।

https://www.instagram.com/p/B9KDp_-nRPY/

https://www.instagram.com/p/B9KBWFJHyrs/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network