ਸ਼ਿਲਪਾ ਸ਼ੈੱਟੀ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਰਾਜ ਕੁੰਦਰਾ ਨਾਲ ਲਵ ਸਟੋਰੀ

written by Rupinder Kaler | June 08, 2021

ਸ਼ਿਲਪਾ ਸ਼ੈੱਟੀ ਦਾ ਅੱਜ ਜਨਮ ਦਿਨ ਹੈ, ਸ਼ਿਲਪਾ ਸ਼ੈੱਟੀ ਦੇ ਜਨਮ ਦਿਨ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਪਰ ਇਸ ਆਰਟੀਕਲ ਵਿੱਚ ਤੁਹਾਨੂੰ ਅਸੀਂ ਸ਼ਿਲਪਾ ਸ਼ੈੱਟੀ ਦੀ ਲਵ ਸਟੋਰੀ ਬਾਰੇ ਦੱਸਾਂਗੇ, ਕਿ ਕਿਸ ਤਰ੍ਹਾਂ ਦੋਨਾਂ ਦੀ ਲਵ ਸਟੋਰੀ ਸ਼ੁਰੂ ਹੋਈ ਅਤੇ ਕਿਵੇਂ ਰਾਜ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਸ਼ਿਲਪਾ ਨਾਲ ਵਿਆਹ ਕਰਵਾਇਆ ।

Shilpa Shetty Pic Courtesy: Instagram
ਹੋਰ ਪੜ੍ਹੋ : ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ ਕਰਨ ‘ਤੇ ਪ੍ਰਸ਼ੰਸਕਾਂ ਨੇ ਕੀਤੀ ਨਿੰਦਾ, ਸੋਸ਼ਲ ਮੀਡੀਆ ‘ਤੇ ਜੈਜ਼ੀ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ
Shilpa-Shetty Pic Courtesy: Instagram
ਦਰਅਸਲ ਜਦੋਂ ਸ਼ਿਲਪਾ ਅਤੇ ਰਾਜ ਦੇ ਅਫੇਅਰ ਦੇ ਚਰਚੇ ਸਨ ਉਸ ਸਮੇਂ ਰਾਜ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਕਵਿਤਾ ਪ੍ਰੈਗਨੇਂਟ ਸੀ । ਸ਼ਿਲਪਾ ਅਤੇ ਰਾਜ ਦੀ ਮੁਲਾਕਾਤ ਇੱਕ ਪਰਫਿਊਮ ਦੀ ਐਡ ਦੇ ਸ਼ੂਟ ਦੌਰਾਨ ਹੋਈ ਸੀ ਅਤੇ ਦੋਵੇਂ ਵਧੀਆ ਦੋਸਤ ਬਣ ਗਏ ਸਨ ।
Pic Courtesy: Instagram
ਸ਼ੁਰੂਆਤ 'ਚ ਤਾਂ ਦੋਵੇਂ ਵਧੀਆ ਦੋਸਤ ਸਨ ਪਰ ਹੌਲੀ-ਹੌਲੀ ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਦੋਨਾਂ ਦੇ ਅਫੇਅਰ ਦੀਆਂ ਖ਼ਬਰਾਂ ਮੀਡੀਆ 'ਚ ਸੁਰਖੀਆਂ ਬਣਨ ਲੱਗ ਪਈਆਂ ।
shilpa shetty with family Pic Courtesy: Instagram
ਰਾਜ ਦੀ ਸਾਬਕਾ ਪਤਨੀ ਨੇ ਸ਼ਿਲਪਾ ਸ਼ੈੱਟੀ 'ਤੇ ਉਸਦਾ ਘਰ ਤੋੜਨ ਦੇ ਇਲਜ਼ਾਮ ਵੀ ਲਗਾਏ ਸਨ ਅਤੇ ਜਨਤਕ ਤੌਰ 'ਤੇ ਇਹ ਕਿਹਾ ਸੀ ਕਿ ਉਨ੍ਹਾਂ ਦੇ ਵਿਆਹ ਤੋੜਨ ਪਿੱਛੇ ਸ਼ਿਲਪਾ ਸ਼ੈੱਟੀ ਦਾ ਹੱਥ ਹੈ । ਪਰ ਰਾਜ ਨੇ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾਇਆ ।    

0 Comments
0

You may also like