ਇੱਕ ਫੋਨ ਕਾਲ ਨਾਲ ਅਨਿਲ ਕਪੂਰ ਤੇ ਸੁਨੀਤਾ ਕਪੂਰ ਦੀ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ, ਇਸ ਗੱਲ ਤੋਂ ਸੁਨੀਤਾ ਨੂੰ ਡੇਟ ’ਤੇ ਲਿਜਾਣ ਤੋਂ ਡਰਦੇ ਸਨ ਅਨਿਲ ਕਪੂਰ

written by Rupinder Kaler | March 25, 2020

ਅਨਿਲ ਕਪੂਰ ਦੀ ਜ਼ਿੰਦਗੀ ਮੰਨੀ ਜਾਂਦੀ ਸੁਨੀਤਾ ਕਪੂਰ ਆਪਣਾ 55ਵਾਂ ਜਨਮ ਦਿਨ ਮਨਾ ਰਹੀ ਹੈ । ਬਾਲੀਵੁੱਡ ਵਿੱਚ ਇਸ ਜੋੜੀ ਨੂੰ ਹਰ ਕੋਈ ਪਸੰਦ ਕਰਦਾ ਹੈ । ਜੇਕਰ ਇਸ ਜੋੜੀ ਦੀ ਲਵਸਟੋਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਹੀ ਵੱਖਰੀ ਹੈ । 90 ਦੇ ਦਹਾਕੇ ਵਿੱਚ ਅਨਿਲ ਕਪੂਰ ਤੇ ਬਹੁਤ ਕੁੜੀਆਂ ਮਰਦੀਆਂ ਸਨ ਪਰ ਅਨਿਲ ਨੂੰ ਸੁਨੀਤਾ ਨਾਲ ਪਹਿਲੀ ਹੀ ਝਲਕ ਵਿੱਚ ਪਿਆਰ ਹੋ ਗਿਆ । ਦੋਹਾਂ ਦੀ ਪ੍ਰੇਮ ਕਹਾਣੀ ਇੱਕ ਪ੍ਰੈਂਕ ਕਾਲ ਨਾਲ ਸ਼ੁਰੂ ਹੋਈ । ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਨਿਲ ਵੱਖ ਵੱਖ ਦਫਤਰਾਂ ਵਿੱਚ ਆਡੀਸ਼ਨ ਲਈ ਜਾਂਦੇ ਸਨ । ਇਸੇ ਦੌਰਾਨ ਉਹਨਾਂ ਨੇ ਸੁਨੀਤਾ ਨੂੰ ਦੇਖਿਆ ਤੇ ਅਨਿਲ ਨੂੰ ਸੁਨੀਤਾ ਨਾਲ ਪਿਆਰ ਹੋ ਗਿਆ । ਅਨਿਲ ਕਪੂਰ ਨੇ ਸੁਨੀਤਾ ਦੀ ਜਾਂਚ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਸੁਨੀਤਾ ਇੱਕ ਮਸ਼ਹੂਰ ਮਾਡਲ ਹੈ ਜਦੋਂ ਕਿ ਅਨਿਲ ਉਸ ਸਮੇਂ ਫ਼ਿਲਮ ਡਾਇਰੈਕਟਰਾਂ ਦੇ ਦਰਵਾਜੇ ਖੜਕਾ ਰਹੇ ਸਨ । ਅਨਿਲ ਨੇ ਆਪਣੇ ਉਹਨਾਂ ਦੋਸਤਾਂ ਨੂੰ ਆਪਣੀ ਕਹਾਣੀ ਸੁਣਾਈ ਜਿਹੜੇ ਸੁਨੀਤਾ ਦੇ ਕਰੀਬ ਸਨ । ਅਨਿਲ ਕਪੂਰ ਦੋਸਤਾਂ ਦੇ ਜ਼ਰੀਏ ਸੁਨੀਤਾ ਨੂੰ ਮਿਲਣਾ ਚਾਹੁੰਦੇ ਸਨ, ਉਹਨਾਂ ਨੇ ਅਨਿਲ ਕਪੂਰ ਨੂੰ ਸੁਨੀਤਾ ਦਾ ਫੋਨ ਨੰਬਰ ਲਿਆ ਦਿੱਤਾ । ਅਨਿਲ ਕਪੂਰ ਨੇ ਹੌਲੀ ਹੌੋਲੀ ਸੁਨੀਤਾ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਸੁਨੀਤਾ ਨੂੰ ਮਿਲ ਨਹੀਂ ਸਨ ਸਕਦੇ ਕਿਉਂਕਿ ਅਨਿਲ ਕਪੂਰ ਕੋਲ ਏਨੇਂ ਪੈਸੇ ਨਹੀਂ ਸਨ ਕਿ ਉਹ ਕਿਸੇ ਕੁੜੀ ਨੂੰ ਡੇਟ ਤੇ ਲਿਜਾ ਸਕਣ । ਇਸ ਸਭ ਦੇ ਚਲਦੇ ਅਨਿਲ ਕਪੂਰ ਦੀ ਮਿਹਨਤ ਰੰਗ ਲੈ ਕੇ ਆਈ ਤੇ ਸੁਨੀਤਾ ਨੇ ਉਸ ਨੂੰ ਮਿਲਣ ਲਈ ਬੁਲਾਇਆ । ਅਨਿਲ ਕਪੂਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ਸੁਨੀਤਾ ਨੇ ਜਦੋਂ ਮਿਲਣ ਲਈ ਫੋਨ ਕੀਤਾ ਤਾਂ ਉਸ ਨੇ ਪੁੱਛਿਆ ਸੀ ਕਿ ਕਿਸ ’ਤੇ ਆ ਰਿਹਾ ਹੈ ਤਾਂ ਮੈਂ ਕਿਹਾ ਬੱਸ ਤੇ ਆ ਰਿਹਾ ਹਾਂ । ਇਸ ਤੋਂ ਬਾਅਦ ਸੁਨੀਤਾ ਨੇ ਕਿਹਾ ਕਿ ਕੈਬ ਤੇ ਆ ਜਾਓ ਪੈਸੇ ਮੈਂ ਦੇ ਦਵਾਂਗੀ । ਇਹ ਸੁਣਕੇ ਅਨਿਲ ਭਾਵੁਕ ਹੋ ਗਏ’ । ਇਸ ਤੋਂ ਬਾਅਦ ਉਹਨਾਂ ਦੇ ਪ੍ਰੇਮ ਦਾ ਪਹੀਆ ਰਿੜ ਪਿਆ । ਅਨਿਲ ਨੇ ਖੁਦ ਦੱਸਿਆ ਕਿ ਉਹਨਾਂ ਨੇ ਕਈ ਵਾਰ ਸੁਨੀਤਾ ਤੋਂ ਪੈਸੇ ਲਏ । ਅਨਿਲ ਕਪੂਰ ਚਾਹੁੰਦੇ ਸਨ ਕਿ ਉਹਨਾਂ ਨੂੰ ਛੇਤੀ ਵੱਡੀ ਫ਼ਿਲਮ ਮਿਲੇ ਤੇ ਉਹ ਸੁਨੀਤਾ ਦੇ ਨਾਲ ਵਿਆਹ ਕਰਵਾ ਲੈਣ । ਸਾਲ 1984 ਵਿੱਚ ਆਈ ਫ਼ਿਲਮ ‘ਮਸ਼ਾਲ’ ਨੇ ਉਹਨਾਂ ਨੂੰ ਬਾਲੀਵੁੱਡ ਵਿੱਚ ਪਹਿਚਾਣ ਦਵਾ ਦਿੱਤੀ, ਜਿਸ ਦਾ ਉਹਨਾਂ ਨੂੰ ਇੰਤਜ਼ਾਰ ਸੀ ।ਇਸ ਤੋਂ ਬਾਅਦ ਅਨਿਲ ਕਾਮਯਾਬ ਐਕਟਰ ਬਣ ਗਏ ਤੇ ਉਹਨਾਂ ਨੇ ਸੁਨੀਤਾ ਨੂੰ ਵਿਆਹ ਲਈ ਆਫਰ ਕਰ ਦਿੱਤਾ । 19 ਮਈ 1984 ਨੂੰ ਅਨਿਲ ਤੇ ਸੁਨੀਤਾ ਨੇ ਵਿਆਹ ਕਰ ਲਿਆ । ਵਿਆਹ ਤੋਂ ਬਾਅਦ ਅਨਿਲ ਕਪੂਰ ਦਾ ਕਰੀਅਰ ਚਮਕ ਗਿਆ । ਅੱਜ ਇਹ ਜੋੜੀ ਸੋਨਮ ਕਪੂਰ, ਹਰਸ਼ਵਰਧਨ ਕਪੂਰ ਤੇ ਰੇਹਾ ਕਪੂਰ ਦੇ ਮਾਤਾ ਪਿਤਾ ਹਨ ।

0 Comments
0

You may also like