ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਪਤਨੀ ਅਮਰ ਨੂਰੀ ਬੇਹੱਦ ਦੁਖੀ, ਗਾਇਕਾ ਗੁਰਲੇਜ ਅਖਤਰ ਨੇ ਵੀ ਅੰਤਿਮ ਯਾਤਰਾ ‘ਤੇ ਪਾਈ ਭਾਵੁਕ ਪੋਸਟ

written by Shaminder | February 25, 2021

ਸਰਦੂਲ ਸਿਕੰਦਰ ਨੂੰ ਅੱਜ ਸਪੁਰਦ-ਏ-ਖਾਕ ਕੀਤਾ ਜਾ ਰਿਹਾ ਹੈ ।ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋ ਚੁੱਕੀ ਹੈ । ਗੁਰਲੇਜ ਅਖਤਰ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਦੀ ਅੰਤਿਮ ਯਾਤਰਾ ਦੀ ਤਸਵੀਰ ‘ਚ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਦਿਖਾਈ ਦੇ ਰਹੇ ਹਨ ।

sardool antim yatra Image from gurlej Akhtar's instagram
ਹੋਰ ਪੜ੍ਹੋ :  ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਨਵਾਂ ਗੀਤ ‘ਜੱਟ ‘ਤੇ ਜਵਾਨੀ’ ਰਿਲੀਜ਼
sardool Image from Sardool Sikander's instagram
ਇਸ ਤੋਂ ਇਲਾਵਾ ਅਮਰ ਨੂਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਰੱਬ ਨੂੰ ਕਹਿੰਦੀ ਨਜ਼ਰ ਆ ਰਹੀ ਹੈ ਕਿ ਤੂੰ ਮੁਰਦਿਆਂ ‘ਚ ਜਾਨ ਪਾ ਦਿੰਦਾ ਹੈ ਹੁਣ ਆਪਣੀ ਤਾਕਤ ਵਿਖਾ। ਉਨ੍ਹਾਂ ਦਾ ਇਹ ਦੁੱਖ ਜਰਿਆ ਨਹੀਂ ਜਾ ਰਿਹਾ ।
sardool Image from Sardool Sikander's instagram
ਇਸ ਵੀਡੀਓ ਨੂੰ ਇਨਸਟੈਂਟ ਪਾਲੀਵੁੱਡ ਵੱਲੋਂ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਸਾਂਝਾ ਕੀਤਾ ਹੈ ।
 
View this post on Instagram
 

A post shared by Instant Pollywood (@instantpollywood)

ਗੁਰਲੇਜ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ‘ਹਜੇ ਨਹੀਂ ਸੀ ਬਣਦਾ ਤੁਹਾਡਾ ਜਾਣਾ ਭਾਜੀ, ਹਜੇ ਤਾਂ ਬਹੁਤ ਕੁਝ ਕਰਨਾ ਸੀ ਤੁਸੀਂ, ਕਿਉਂ ਏਨੀਂ ਥੋੜੀ ਉਮਰ ਲਿਖਾ ਕੇ ਆਏ ਤੁਸੀਂ। ਮਿਸ ਯੂ ਸੋ ਮੱਚ ਭਾਜੀ’।  

0 Comments
0

You may also like