ਵਿਸ਼ਵ ਵਾਤਾਵਰਨ ਦਿਹਾੜੇ ‘ਤੇ ਦੀਆ ਮਿਰਜ਼ਾ ਨੇ ਵਾਤਾਵਰਨ ਬਚਾਉਣ ਲਈ ਦਿੱਤਾ ਖ਼ਾਸ ਸੁਨੇਹਾ

written by Shaminder | June 05, 2021

ਅੱਜ ਵਿਸ਼ਵ ਵਾਤਾਵਰਨ ਦਿਹਾੜਾ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸੈਲੀਬ੍ਰੇਟੀਜ਼ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ । ਅਦਾਕਾਰਾ ਦੀਆ ਮਿਰਜ਼ਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਹੈ । ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ ।

Dia_mirza Image From Dia Mirza's Instagram

ਹੋਰ ਪੜ੍ਹੋ : ਕਮਾਲ ਆਰ ਖ਼ਾਨ ਨੇ ਦੇਸ਼ ਛੱਡਣ ਦੀ ਦਿੱਤੀ ਧਮਕੀ, ਕਿਹਾ ਪਰੇਸ਼ਾਨ ਕੀਤਾ ਤਾਂ ਬਾਲੀਵੁੱਡ ਸਿਤਾਰਿਆਂ ਦੀਆਂ ਵੀਡੀਓ ਲੀਕ ਕਰਾਂਗਾ 

dia mirza Image From Dia Mirza's Instagram

ਜਿਸ ‘ਚ ਉਨ੍ਹਾਂ ਨੇ ਲਿਖਿਆ ‘ਜਿਸ ਵਾਤਾਵਰਨ ‘ਚ ਅਸੀਂ ਰਹਿੰਦੇ ਹਾਂ ਉਹ ਇੱਕਲਾ ਤੁਹਾਡਾ ਜਾਂ ਮੇਰਾ ਨਹੀਂ ਹੈ।ਹਰਿਆਲੀ ਭਰੀ ਜ਼ਿੰਦਗੀ ਵੱਲ ਚੁੱਕਿਆ ਗਿਆ ਹਰ ਛੋਟਾ ਜਿਹਾ ਕੰਮ ਬਹੁਤ ਅੱਗੇ ਜਾਂਦਾ ਹੈ ਅਤੇ ਹਰ ਛੋਟੀ ਜਿਹੀ ਚੋਣ ਜੋ ਅਸੀਂ ਕਰਦੇ ਹਾਂ ਕੁਦਰਤ ਦੀ ਵੰਨ ਸੁਵੰਨਤਾ ਦਾ ਆਦਰ ਕਰਨ ‘ਤੇ ਅਧਾਰਿਤ ਹੋਣੀ ਚਾਹੀਦੀ ਹੈ ।

Image From Dia Mirza's Instagram

ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਵੀ ਦਿੱਤਾ । ਦੀਆ ਮਿਰਜ਼ਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੂੰ ਉੇਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Dia Mirza (@diamirzaofficial)

ਦੀਆ ਮਿਰਜ਼ਾ ਨੇ ਕੁਝ ਮਹੀਨੇ ਪਹਿਲਾਂ ਹੀ ਦੂਜਾ ਵਿਆਹ ਕਰਵਾਇਆ ਹੈ ਅਤੇ ਜਲਦ ਹੀ ਉਹ ਬੱਚੇ ਦੀ ਮਾਂ ਵੀ ਬਣਨ ਜਾ ਰਹੀ ਹੈ ਜਿਸ ਦਾ ਐਲਾਨ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕੀਤਾ ਸੀ ।

 

You may also like