ਸਿਹਤ ਲਈ ਬਹੁਤ ਫਾਇਦੇਮੰਦ ਹੈ ਪਿਆਜ਼, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Written by  Rupinder Kaler   |  August 14th 2021 04:43 PM  |  Updated: August 14th 2021 04:43 PM

ਸਿਹਤ ਲਈ ਬਹੁਤ ਫਾਇਦੇਮੰਦ ਹੈ ਪਿਆਜ਼, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਪਿਆਜ਼ (Onion ) ਸਿਹਤ ਲਈ ਬਹੁਤ ਫਾਇਦੇਮੰਦ ਹੈ, ਇਸ ਦਾ ਸੇਵਨ ਇਮਿਊਨਿਟੀ ਸਿਸਟਮ ਨੂੰ ਵਧਾਉਣ ਤੇ ਨਾਲ ਹੀ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ। ਪਿਆਜ਼ ਲਹੂ ਨੂੰ ਪਤਲਾ ਕਰਦਾ ਹੈ ਅਤੇ ਗਰਮੀ ਦੇ ਦੌਰੇ 'ਚੋਂ ਬਚਾਉਂਦਾ ਹੈ। ਪਿਆਜ਼ (Onion ) ਸੋਡੀਅਮ, ਪੋਟਾਸ਼ੀਅਮ, ਫੋਲੇਟ, ਵਿਟਾਮਿਨ ਏ, ਸੀ ਤੇ ਈ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਇਕ ਸੁਪਰਫੂਡ ਹੁੰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਸਿਹਤ ਲਈ ਜ਼ਰੂਰੀ ਹਨ। ਗਰਮੀ ਦੇ ਦਿਨ 'ਚ ਗਰਮ ਹਵਾਵਾਂ ਤੇ ਲੂੰ ਜ਼ਿਆਦਾ ਚਲਦੀ ਹੈ ਅਜਿਹੇ 'ਚ ਘਰ ਤੋਂ ਬਾਹਰ ਨਿਕਲਣ ਤੋਂ ਖਾਲੀ ਨਹੀਂ ਹੁੰਦਾ। ਇਸ ਮੌਸਮ 'ਚ ਤੁਸੀਂ ਪਿਆਜ਼ (Onion ) ਦਾ ਸੇਵਨ ਕਰੋ। ਪਿਆਜ਼ ਤੁਹਾਡੀ ਗਰਮੀ ਤੇ ਲੂ ਤੋਂ ਹਿਫਾਜ਼ਤ ਕਰੇਗੀ।

ਹੋਰ ਪੜ੍ਹੋ :

ਕਮੇਡੀਅਨ ਜੌਨੀ ਲੀਵਰ ਦੇ ਜਨਮ ਦਿਨ ਤੇ ਜਾਣੋਂ ਕਿਵੇਂ ਜੌਨੀ ਪ੍ਰਕਾਸ਼ ਬਣਿਆ ਜੌਨੀ ਲੀਵਰ

ਸਿਰ 'ਤੇ ਗਰਮੀ ਚੜ੍ਹ ਜਾਵੇ ਪਿਆਜ਼ ਦਾ ਰਸ ਇਸਤੇਮਾਲ ਕਰੋ। ਪਿਆਜ਼ (Onion ) ਦਾ ਰਸ ਨਾ ਸਿਰਫ ਸਿਰ 'ਚ ਠੰਡਕ ਦੇਵੇਗਾ ਬਲਕਿ ਵਾਲਾਂ ਨੂੰ ਨਰਮ ਮੁਲਾਇਮ ਵੀ ਬਣਾਏਗਾ। ਇਮਿਊਨਿਟੀ ਸਿਸਟਮ ਨੂੰ ਵਧਾਉਣ ਲਈ ਪਿਆਜ਼ ਬਹੁਤ ਫਾਇਦੇਮੰਦ ਹੈ। ਕੋਰੋਨਾ ਕਾਲ 'ਚ ਪਿਆਜ਼ (Onion ) ਦਾ ਸੇਵਨ ਬਹੁਤ ਲਾਹੇਵੰਦ ਹੈ। ਇਹ ਨਾ ਸਿਰਫ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਬਲਕਿ ਵਿਟਾਮਿਨ-ਸੀ ਦੀ ਕਮੀ ਵੀ ਪੂਰਾ ਕਰਦੀ ਹੈ।

ਬਲੱਡ ਪ੍ਰੇਸ਼ਰ ਕੰਟਰੋਲ ਕਰਨ ਲਈ ਕੱਚੇ ਪਿਆਜ਼ ਦਾ ਸੇਵਨ ਕਰੋ। ਕੱਚੇ ਪਿਆਜ਼ ਦਾ ਸੇਵਨ ਤੁਸੀਂ ਖਾਣ ਦੇ ਨਾਲ ਸਲਾਦ ਦੇ ਰੂਪ 'ਚ ਕਰ ਸਕਦੇ ਹੋ। ਕੈਂਸਰ ਵਰਗੇ ਰੋਗ ਤੋਂ ਬਚਣ ਲਈ ਪਿਆਜ਼ ਦਾ ਇਕ ਬਿਹਤਰੀਨ ਔਸ਼ਧੀ ਹੈ। ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੈ। ਇਸ 'ਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ ਜੋ ਕੈਂਸਰ ਦੀ ਰੋਕਥਾਮ 'ਚ ਮਦਦਗਾਰ ਹੁੰਦਾ ਹੈ। ਸਾਹ ਦੇ ਮਰੀਜ਼ਾਂ ਲਈ ਪਿਆਜ਼ ਬੇਹੱਦ ਫਾਇਦੇਮੰਦ ਹੈ। ਸਾਹ ਜ਼ਿਆਦਾ ਫੂਲਦਾ ਹੈ ਜਾਂ ਸਾਹ ਸਬੰਧੀ ਕੁਝ ਪਰੇਸ਼ਾਨੀ ਹੈ ਤਾਂ ਪਿਆਜ਼ ਫਾਇਦੇਮੰਦ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network