ਦੁਖਦ ਖ਼ਬਰ! ਆਸਕਰ ਨੋਮੀਨੇਟੀਡ ਫ਼ਿਲਮ 'Chhello Show' ਦੇ ਬਾਲ ਕਲਾਕਾਰ ਰਾਹੁਲ ਕੋਲੀ ਦਾ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੋਇਆ ਦਿਹਾਂਤ

written by Pushp Raj | October 11, 2022 10:35am

Chhello Show Actor Dead: ਅੱਜ ਤੜਕੇ ਫ਼ਿਲਮ ਜਗਤ ਤੋਂ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਗੁਜਰਾਤ ਫ਼ਿਲਮ 'Chhello Show' ਨੂੰ ਆਸਕਰ ਲਈ ਭੇਜਿਆ ਗਿਆ ਸੀ। ਇਸ ਫ਼ਿਲਮ ਦੇ ਲੀਡ ਐਕਟਰ ਅਤੇ ਬਾਲ ਕਲਾਕਾਰ ਰਾਹੁਲ ਕੋਲੀ ਦਾ ਦਿਹਾਂਤ ਹੋ ਗਿਆ ਹੈ। ਰਾਹੁਲ ਕੋਲੀ ਲੰਮੇਂ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ।

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਰਾਹੁਲ ਦੇ ਪਿਤਾ ਨੇ ਦੱਸਿਆ ਕਿ ਰਾਹੁਲ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੂੰ ਵਾਰ-ਵਾਰ ਬੁਖ਼ਾਰ ਆ ਰਿਹਾ ਸੀ। ਇਸ ਦੇ ਕੁਝ ਸਮੇਂ ਮਗਰੋਂ ਹੀ ਰਾਹੁਲ ਨੂੰ ਖੂਨ ਦੀਆਂ ਉਲਟੀਆਂ ਸ਼ੁਰੂ ਹੋ ਗਈਆਂ। ਜਿਸ ਦੇ ਚੱਲਦੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਜਾਣਕਾਰੀ ਮੁਤਾਬਕ ਰਾਹੁਲ ਦੀ ਉਮਰ ਮਹਿਜ਼ 10 ਸਾਲ ਹੀ ਸੀ ਅਤੇ 2 ਅਕਤੂਬਰ ਨੂੰ ਉਨ੍ਹਾਂ ਨੂੰ ਇਲਾਜ ਲਈ ਅਹਿਮਦਾਬਾਦ ਦੇ ਕੈਂਸਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੇ ਮੁਤਾਬਕ ਲਿਊਕੀਮੀਆ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।

Image Source: Instagram

ਰਾਹੁਲ ਕੋਲੀ ਦੇ ਪਿਤਾ ਨੇ ਕਿਹਾ, 'ਰਾਹੁਲ ਨੇ ਐਤਵਾਰ ਨੂੰ ਨਾਸ਼ਤਾ ਕੀਤਾ ਅਤੇ ਫਿਰ ਉਸ ਨੂੰ ਲਗਾਤਾਰ ਬੁਖਾਰ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਮੇਰਾ ਪਰਿਵਾਰ ਟੁੱਟ ਗਿਆ ਹੈ। ਪਰ ਅਸੀਂ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਉਸ ਦਾ 'ਲਾਸਟ ਫ਼ਿਲਮ ਸ਼ੋਅ' ਜ਼ਰੂਰ ਦੇਖਾਂਗੇ।

ਦੱਸ ਦਈਏ ਕਿ ਰਾਹੁਲ ਦੀ ਆਖ਼ਰੀ ਫ਼ਿਲਮ 'ਤਿੰਨ ਦਿਨ ਬਾਤ' ਰਾਹੁਲ ਦੇ ਅੰਤਿਮ ਸੰਸਕਾਰ ਵਾਲੇ ਦਿਨ 14 ਅਕਤੂਬਰ ਨੂੰ ਹੀ ਰਿਲੀਜ਼ ਹੋ ਰਹੀ ਹੈ। ਰਾਹੁਲ ਨੇ ਬੇਹੱਦ ਘੱਟ ਉਮਰ ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ, ਪਰ ਰਾਹੁਲ ਨੇ ਗੁਜਰਾਤ ਫ਼ਿਲਮ ਇੰਡਸਟਰੀ ਦੇ ਇੱਕ ਮਸ਼ਹੂਰ ਬਾਲ ਕਲਾਕਾਰ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਹੈ।

Image Source: Instagram

ਹੋਰ ਪੜ੍ਹੋ: 80 ਸਾਲਾਂ ਦੇ ਹੋਏ ਅਮਿਤਾਭ ਬੱਚਨ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ

ਰਾਹੁਲ ਦੇ ਫੈਨਜ਼ ਅਤੇ ਗੁਜਰਾਤ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ ਰਾਹੁਲ ਦੇ ਦਿਹਾਂਤ ਉੱਤੇ ਸੋਗ ਪ੍ਰਗਟ ਕਰ ਰਹੇ ਹਨ। ਫੈਨਜ਼ ਨੇ ਰਾਹੁਲ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਵੱਡੀ ਗਿਣਤੀ 'ਚ ਫੈਨਜ਼ ਨੇ ਕਿਹਾ ਕਿ ਉਹ ਰਾਹੁਲ ਦੀ ਆਖ਼ਰੀ ਫ਼ਿਲਮ 'ਤਿੰਨ ਦਿਨ ਬਾਤ' ਜ਼ਰੂਰ ਵੇਖਣਗੇ, ਇਹ ਉਨ੍ਹਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

 

You may also like