Bigg Boss OTT 2 : ਕੀ ਮਸ਼ਹੂਰ ਪੰਜਾਬੀ ਯੂਟਿਊਬਰ ਜੱਟ ਪ੍ਰਭਜੋਤ ਬਿੱਗ ਬੌਸ ਓਟੀਟੀ 2 'ਚ ਆਉਣਗੇ ਨਜ਼ਰ, ਜਾਨਣ ਲਈ ਪੜ੍ਹੋ
Bigg Boss OTT 2 : ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਓਟੀਟੀ 2 ਵਿੱਚ ਪਰਿਵਾਰਕ ਹਫ਼ਤਾ ਆ ਰਿਹਾ ਹੈ ਅਤੇ ਹੁਣ ਮੁਕਾਬਲੇਬਾਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਇੱਕ ਦੂਜੇ 'ਤੇ ਰੋਣ ਅਤੇ ਦੋਸ਼ ਲਗਾਉਣ ਦਾ ਸਮਾਂ ਆ ਰਿਹਾ ਹੈ।
ਬਿੱਗ ਬੌਸ OTT 2 ਨੇ ਆਪਣੇ 35 ਦਿਨ ਪੂਰੇ ਕਰ ਲਏ ਹਨ। ਹੁਣ ਇਸ ਹਫਤੇ ਸ਼ੋਅ 'ਚ ਕਾਫੀ ਰੌਲਾ ਪੈਣ ਵਾਲਾ ਹੈ। ਜੀ ਹਾਂ, ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ ਇਸ ਸ਼ੋਅ ਬਿੱਗ ਬੌਸ ਓਟੀਟੀ 2 ਵਿੱਚ ਘਰ ਵਿੱਚ ਮੌਜੂਦ ਪ੍ਰਤੀਯੋਗੀਆਂ ਦੇ ਰਿਸ਼ਤੇਦਾਰ ਦਾਖਲਾ ਲੈਣ ਜਾ ਰਹੇ ਹਨ। ਅਜਿਹੇ 'ਚ ਸ਼ੋਅ ਦੇ ਫੈਮਿਲੀ ਵੀਕ 'ਚ ਪ੍ਰਤੀਭਾਗੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਿਚਾਲੇ ਕਾਫੀ ਇਮੋਸ਼ਨਲ ਡਰਾਮਾ ਦੇਖਣ ਨੂੰ ਮਿਲਣ ਵਾਲਾ ਹੈ।
ਇਸ ਵਿਚਾਲੇ ਇਹ ਖਬਰਾਂ ਆ ਰਹੀਆਂ ਸਨ ਕਿ ਮਸ਼ਹੂਰ ਪੰਜਾਬੀ ਯੂਟਿਊਬਰ ਜੱਟ ਪ੍ਰਭਜੋਤ ਸਿੰਘ ਨੂੰ ਬਿੱਗ ਬੌਸ ਓਟੀਟੀ 2 ਵਿੱਚ ਨਜ਼ਰ ਆਉਣਗੇ। ਇਹ ਖਬਰਾਂ ਆ ਰਹੀਆਂ ਹਨ ਕਿ ਪ੍ਰਭਜੋਤ ਜਲਦ ਹੀ ਬਿੱਗ ਬੌਸ OTT 2 'ਚ ਨਜ਼ਰ ਆ ਸਕਦੇ ਹਨ।
ਇਸ 'ਤੇ ਖ਼ੁਦ ਯੂਟਿਊਬਰ ਇੱਕ ਵੀਡੀਓ ਸ਼ੇਅਰ ਕੀਤੀ ਹੈ। ਪ੍ਰਭਜੋਤ ਨੇ ਦੱਸਿਆ ਕਿ ਉਹ ਬਿੱਗ ਬੌਸ ਹਾਊਸ 'ਚ ਜਾਣਾ ਚਾਹੁੰਦੇ ਹਨ, ਪਰ ਉਨ੍ਹਾਂ ਦੀ ਮਾਂ ਨੇ ਇਸ ਦੇ ਲਈ ਮਨਾ ਕਰ ਦਿੱਤਾ। ਪ੍ਰਭਜੋਤ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਕਹਿਣਾ ਹੈ ਕਿ ਜੇਕਰ ਬਿੱਗ ਬੌਸ ਦੇ ਅੰਦਰ ਦੀ ਲੜਾਈ ਬਾਹਰ ਆਉਂਦੀ ਹੈ ਤਾਂ ਇਹ ਨਿੱਜੀ ਜ਼ਿੰਦਗੀ 'ਤੇ ਮਾੜਾ ਅਸਰ ਪਾਵੇਗੀ।
ਹਾਲਾਂਕਿ ਯੂਟਿਊਬਰ ਜੱਟ ਪ੍ਰਭਜੋਤ ਸਿੰਘ ਦੇ ਫੈਨਜ਼ ਉਨ੍ਹਾਂ ਨੂੰ ਬਿੱਗ ਬੌਸ OTT 2 'ਚ ਵੇਖਣਾ ਚਾਹੁੰਦੇ ਹਨ। ਦੱਸ ਦਈਏ ਕਿ ਜੱਟ ਪ੍ਰਭਜੋਤ ਸਿੰਘ ਆਪਣੇ ਨੇਪਾਲ ਐਕਸੀਡੈਂਟ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ।
ਹੋਰ ਪੜ੍ਹੋ: ਅਮਰ ਅਰਸ਼ੀ ਨੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਨੂੰ ਕੀਤਾ ਯਾਦ, ਤਸਵੀਰ ਸ਼ੇਅਰ ਕਰਦਿਆਂ ਕਿਹਾ, 'ਮਿਸ ਯੂ ਉਸਤਾਦ ਜੀ'
ਤੁਹਾਨੂੰ ਦੱਸ ਦੇਈਏ ਕਿ ਟੀਵੀ ਐਕਟਰ ਅਵਿਨਾਸ਼ ਸਚਦੇਵ, ਫੁਕਰਾ ਇੰਸਾਨ ਫੇਮ ਅਭਿਸ਼ੇਕ ਮਲਹਾਨ, ਅਦਾਕਾਰਾ ਜੀਆ ਸ਼ੰਕਰ ਅਤੇ ਸੋਸ਼ਲ ਮੀਡੀਆ ਸਟਾਰ ਮਨੀਸ਼ਾ ਰਾਣੀ ਦੀ ਮਾਂ ਬਿੱਗ ਬੌਸ ਓਟੀਟੀ 2 ਫੈਮਿਲੀ ਵੀਕ ਵਿੱਚ ਸ਼ੋਅ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਲੇਬਨਾਨ ਤੋਂ ਆਏ ਸਾਬਕਾ ਅਭਿਨੇਤਰੀ ਪੂਜਾ ਭੱਟ ਅਤੇ ਅਭਿਨੇਤਾ ਜ਼ੈਦ ਹਦੀਦ ਦੇ ਘਰ ਤੋਂ ਵੀਡੀਓ ਸੰਦੇਸ਼ ਆਵੇਗਾ। ਇਸ ਦੇ ਨਾਲ ਹੀ ਯੂਟਿਊਬਰ ਐਲਵੀਸ਼ ਯਾਦਵ ਬਾਰੇ ਕਿਹਾ ਜਾ ਰਿਹਾ ਹੈ ਕਿ ਯੂਟਿਊਬਰ ਜੱਟ ਪ੍ਰਭਜੋਤ ਉਨ੍ਹਾਂ ਨੂੰ ਮਿਲਣ ਆਉਣਗੇ, ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਵਾਈਲਡ ਕਾਰਡ ਰਾਹੀਂ ਸ਼ੋਅ 'ਚ ਐਂਟਰੀ ਕਰਨ ਵਾਲੀ ਟੀਵੀ ਅਦਾਕਾਰਾ ਆਸ਼ਿਕਾ ਭਾਟੀਆ ਦੀ ਮਾਂ ਵੀ ਉਨ੍ਹਾਂ ਨੂੰ ਸ਼ੋਅ 'ਚ ਮਿਲਣ ਲਈ ਆਵੇਗੀ।
- PTC PUNJABI