Trending:
ਨਵਾਜ਼ੂਦੀਨ ਸਿੱਦੀਕੀ ਦੀ ਸਾਬਕਾ ਪਤਨੀ ਸਣੇ ਇਹ ਸਟਾਰ ਹੋਣਗੇ ਬਿੱਗ ਬੌਸ OTT ਦੇ ਦੂਜੇ ਸੀਜ਼ਨ 'ਚ ਸ਼ਾਮਲ
ਅੱਜਕਲ ਬਹੁਤ ਸਾਰਾ ਕੰਟੈਂਟ ਟੀਵੀ ਉੱਤੇ ਆਉਣ ਦੀ ਥਾਂ ਸਿੱਧਾ ਓਟੀਟੀ ਉੱਤੇ ਆ ਰਿਹਾ ਹੈ। ਉਸ ਦਾ ਕਾਰਨ ਹੈ ਕਿ ਓਟੀਟੀ ਦੀ ਆਡੀਅੰਸ ਲਗਾਤਾਰ ਵੱਧ ਰਹੀ ਹੈ। 'ਬਿੱਗ ਬੌਸ ਓਟੀਟੀ' (Bigg Boss OTT) ਹੀ ਗੱਲ ਕਰੀਏ ਤਾਂ ਬੀਤੇ ਸਾਲ 'ਬਿੱਗ ਬੌਸ ਓਟੀਟੀ' ਦਾ ਪਹਿਲਾ ਸੀਜ਼ਨ ਆਇਆ ਸੀ, ਜਿਸ ਨੂੰ ਕਰਨ ਜੌਹਰ ਹੋਸਟ ਕਰ ਰਹੇ ਸਨ। ਲੋਕਾਂ ਵੱਲੋਂ ਇਸ ਨੂੰ ਚੰਗਾ ਹੁਲਾਰਾ ਮਿਲਿਆ, ਇਸ ਕਾਰਨ ਹੀ ਇਸ ਸਾਲ 'ਬਿੱਗ ਬੌਸ ਓਟੀਟੀ' ਦਾ ਦੂਜਾ ਸੀਜ਼ਨ ਆਉਣ ਵਾਲਾ ਹੈ ਤੇ ਲੋਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕ ਇੱਕ ਸਾਲ ਤੋਂ ਵੱਧ ਸਮੇਂ ਤੋਂ 'ਬਿੱਗ ਬੌਸ ਓਟੀਟੀ' ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੀ ਲਿਸਟ ਨੇ ਵੀ ਖਲਬਲੀ ਮਚਾ ਦਿੱਤੀ ਹੈ।
-(1080-×-1080px)-(1280-×-720px)-(1280-×-720px)-(1)_6bc699c4abdcacbaf369b4df5b0a1fd1_1280X720.webp)
ਜੀਓ ਸਿਨੇਮਾ ਵੱਲੋਂ ਇਸ ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪ੍ਰਤੀਯੋਗੀਆਂ ਦੇ ਚਿਹਰੇ ਨਹੀਂ ਦਿਖਾਏ ਗਏ ਹਨ, ਸਗੋਂ ਉਹ ਆਪਣੀ ਪਛਾਣ ਦੱਸਦੇ ਹੋਏ ਨਜ਼ਰ ਆ ਰਹੇ ਹਨ। ਪਰ ਕਿਸੇ ਨੇ ਵੀ ਆਪਣਾ ਚਿਹਰਾ ਅਤੇ ਅਸਲੀ ਨਾਂ ਨਹੀਂ ਦੱਸਿਆ। ਇਸ ਵੀਡੀਓ ਵਿੱਚ ਕੋਈ ਐਸਟ੍ਰੋ ਬੇਬੀ, ਹੀਰੋ ਨੰਬਰ 1, ਹਬੀਬੀ, ਇੰਸਾਨ, ਤੀਖੀ ਪੁਰੀ, ਡਰਾਮਾ ਕਵੀਨ, ਬ੍ਰੇਕਿੰਗ ਨਿਊਜ਼, ਬਕਰੀ ਵਨ ਪੀਸ, ਵੂਮਨੀਆ, ਸੁਪਰਸਟਾਰ ਵਰਗੇ ਨਾਵਾਂ ਨਾਲ ਦਿਖਾਈ ਦੇ ਰਿਹਾ ਹੈ। ਕੁੱਲ 13 ਪ੍ਰਤੀਯੋਗੀਆਂ ਦੀ ਝਲਕ ਦਿਖਾਈ ਗਈ ਹੈ।
-(1080-×-1080px)-(1280-×-720px)-(1280-×-720px)_01c2105c0b5c6daca4f06b0e267bc36a_1280X720.webp)
ਬਿੱਗ ਬੌਸ ਦੇ ਘਰ ਪਹੁੰਚੀ ਆਲੀਆ ਸਿੱਦੀਕੀ: ਵੀਡੀਓ ਨੂੰ ਦੇਖਣ ਤੋਂ ਬਾਅਦ ਸਾਨੂੰ ਕਈ ਮਸ਼ਹੂਰ ਹਸਤੀਆਂ ਦਾ ਅੰਦਾਜ਼ਾ ਲੱਗਾ ਹੈ, ਜਿਨ੍ਹਾਂ ਵਿੱਚੋਂ ਇੱਕ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਸਾਬਕਾ ਪਤਨੀ ਆਲੀਆ ਸਿੱਦੀਕੀ ਹੈ। ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ। ਸ਼ੋਅ 'ਤੇ ਆਪਣੀ ਇੰਟ੍ਰੋ ਦੇ ਦੌਰਾਨ ਆਲੀਆ ਨੇ ਕਿਹਾ, "ਲੰਬੇ ਸਮੇਂ ਤੋਂ, ਮੇਰੀ ਪਛਾਣ ਸਿਰਫ ਇੱਕ ਸਟਾਰ ਦੀ ਪਤਨੀ ਵਾਲੀ ਰਹੀ ਹੈ। ਜਦੋਂ ਕਿਸੇ ਰਿਸ਼ਤੇ ਵਿੱਚ ਇੱਜ਼ਤ ਨਹੀਂ ਰਹਿੰਦੀ, ਤਾਂ ਇਹ ਕਮਜ਼ੋਰ ਹੋਣ ਲੱਗਦਾ ਹੈ। ਮੈਂ ਅਤੀਤ ਵਿੱਚ ਚੁਣੌਤੀਆਂ ਅਤੇ ਮੁਸ਼ਕਲਾਂ ਦਾ ਅਨੁਭਵ ਕੀਤਾ ਹੈ। ਜਦੋਂ ਅੰਦਰੋਂ ਕੋਈ ਸੁਣਨ ਵਾਲਾ ਨਹੀਂ ਹੁੰਦਾ, ਤਾਂ ਤੁਸੀਂ ਬਾਹਰੋਂ ਰੌਲਾ ਪਾਉਂਦੇ ਹੋ, ਅਤੇ ਮੈਂ ਇਹੀ ਕੀਤਾ। ਮੈਂ ਆਪਣੇ ਵਿਆਹੁਤਾ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਿੱਗ ਬੌਸ ਵਿੱਚ ਸ਼ਾਮਲ ਹੋਈ ਹਾਂ।"

ਇਸ ਤੋਂ ਇਹ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੋਅ ਨੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਕਾਫੀ ਕੰਟ੍ਰੋਵਰਸੀ ਤਿਆਰ ਕਰ ਲਈ ਹੈ। ਇਸ ਤੋਂ ਇਲਾਵਾ ਅਭਿਨੇਤਰੀ ਜੀਆ ਸ਼ੰਕਰ, ਫਲਕ ਨਾਜ਼, ਅਵਿਨਾਸ਼ ਸਚਦੇਵ, ਪੁਨੀਤ ਸੁਪਰਸਟਾਰ, ਸਾਇਰਸ ਬਰੋਚਾ, ਅਭਿਸ਼ੇਕ ਮਲਹਨ (ਫੁਕਰਾ ਇੰਸਾਨ), ਜੇਡੀ ਹਦੀਦ, ਬੇਬਿਕਾ ਧੁਰਵੇ, ਮਨੀਸ਼ਾ ਰਾਣੀ, ਪਲਕ ਪੁਰਸਵਾਨੀ ਨਜ਼ਰ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ 'ਬਿੱਗ ਬੌਸ ਓਟੀਟੀ 2' 17 ਜੂਨ ਤੋਂ ਜੀਓ ਸਿਨੇਮਾ 'ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ।
- PTC PUNJABI