ਸਿੱਧੂ ਮੂਸੇਵਾਲਾ ਅਤੇ ਰੰਗਰੇਜ਼ ਸਿੱਧੂ ਨਵੇਂ ਗੀਤ ‘ਪਾਪੀ’ ਨਾਲ ਪਾ ਰਹੇ ਧੱਕ

Written by  Shaminder   |  July 07th 2020 03:36 PM  |  Updated: July 07th 2020 03:36 PM

ਸਿੱਧੂ ਮੂਸੇਵਾਲਾ ਅਤੇ ਰੰਗਰੇਜ਼ ਸਿੱਧੂ ਨਵੇਂ ਗੀਤ ‘ਪਾਪੀ’ ਨਾਲ ਪਾ ਰਹੇ ਧੱਕ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਪਾਪੀ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਰੰਗਰੇਜ਼ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ । ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਖੁਦ ਲਿਖੇ ਹਨ ਜਦੋਂਕਿ ਮਿਊਜ਼ਿਕ ਦਾ ਕਿੱਡ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਜੱਟ ਦੇ ਰੌਅਬ ਦਾਬੇ ਦੀ ਗੱਲ ਕੀਤੀ ਗਈ ਹੈ । ਜਿਸ ਦੇ ਕਈ ਤਰ੍ਹਾਂ ਦੇ ਕਿਰਦਾਰ ਹਨ, ਇਸ ਗੀਤ ਦੇ ਨਾਲ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ ।

ਇਹ ਜੱਟ ਯਾਰੀਆਂ ਵੀ ਨਿਭਾਉਂਦਾ ਹੈ ਅਤੇ ਯਾਰੀਆਂ ਪਿੱਛੇ ਸਭ ਕੁਝ ਵਾਰਨ ਲਈ ਤਿਆਰ ਹੋ ਜਾਂਦਾ ਹੈ । ਗੀਤ ਦਾ ਵੀਡੀਓ ਰੂਪਨ ਭਾਰਦਵਾਜ ਅਤੇ ਸੁਕਰਨ ਪਾਠਕ ਵੱਲੋਂ ਤਿਆਰ ਕੀਤਾ ਗਿਆ ਹੈ । ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਸੀ ।

https://www.instagram.com/p/B-ZnJfip1K4/

ਸਿੱਧੂ ਮੂਸੇਵਾਲਾ ਦਾ ਇਹ ਗੀਤ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ ।‘ਧੱਕਾ’, ‘ਡਾਲਰ’ ਸਣੇ ਕਈ ਅਜਿਹੇ ਗੀਤ ਹਨ ਜੋ ਕਿ ਸਰੋਤਿਆਂ ਖ਼ਾਸ ਤੌਰ ‘ਤੇ ਯੰਗਸਟਰ ਨੂੰ ਕਾਫੀ ਪਸੰਦ ਹਨ । ਆਪਣੀ ਵੱਖਰੀ ਗਾਇਕੀ ਲਈ ਮਸ਼ਹੂਰ ਸਿੱਧੂ ਮੂਸੇਵਾਲਾ ਅਕਸਰ ਆਪਣੇ ਗਾਣਿਆਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ । ਜਲਦ ਹੀ ਉਹ ‘ਯੈੱਸ ਆਈ ਐੱਮ ਸਟੂਡੈਂਟ’ ‘ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network