ਨਹੀਂ ਰਹੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਮੋਹਾਲੀ ਦੇ ਹਸਪਤਾਲ ’ਚ ਲਿਆ ਆਖਰੀ ਸਾਹ

Written by  Rupinder Kaler   |  May 25th 2020 09:18 AM  |  Updated: May 25th 2020 09:18 AM

ਨਹੀਂ ਰਹੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਮੋਹਾਲੀ ਦੇ ਹਸਪਤਾਲ ’ਚ ਲਿਆ ਆਖਰੀ ਸਾਹ

ਤਿੰਨ ਸੋਨ ਤਗ਼ਮੇ ਜੇਤੂ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਬੀਤੇ ਦਿਨ ਉਹਨਾਂ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਨੇ ਆਖਰੀ ਸਾਹ ਲਿਆ । 96 ਸਾਲਾ ਬਲਬੀਰ ਸਿੰਘ ਚੰਡੀਗੜ੍ਹ 'ਚ 36 ਸੈਕਟਰ ਵਿੱਚ ਰਹਿੰਦੇ ਸਨ ।

ਖ਼ਬਰਾਂ ਮੁਤਾਬਿਕ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਮਗਰੋਂ ਕੱਲ੍ਹ ਸ਼ਾਮ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ।ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ।

ਬਲਬੀਰ ਸੀਨੀਅਰ ਪਿਛਲੇ ਸਾਲ ਪੀਜੀਆਈ ’ਚ 108 ਦਿਨ ਦਾਖ਼ਲ ਰਹੇ ਸਨ। ਬਲਬੀਰ ਸਿੰਘ ਨੇ 1948 'ਚ ਲੰਡਨ, 1952 'ਚ ਹੇਲਸਿੰਕੀ ਤੇ 1956 'ਚ ਮੈਲਬਰਨ ਓਲੰਪਿਕਸ 'ਚ ਭਾਰਤ ਲਈ ਸੋਨ ਤਗਮਾ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ 'ਚ ਨੀਦਰਲੈਂਡ ਖਿਲਾਫ਼ 6.1 ਨਾਲ ਮਿਲੀ ਜਿੱਤ 'ਚ ਉਨ੍ਹਾਂ ਪੰਜ ਗੋਲ ਕੀਤੇ ਸਨ ਤੇ ਇਹ ਰਿਕਾਰਡ ਅੱਜ ਵੀ ਬਰਕਰਾਰ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network