Advertisment

ਸਰਗੁਣ ਮਹਿਤਾ ਨੇ ਗੁਰਨਾਮ ਭੁੱਲਰ ਦੇ ਗੀਤ 'ਪਾਗਲ' ਦਾ ਆਪਣੇ ਗੀਤ ਨਾਲ ਕੁਝ ਇਸ ਤਰ੍ਹਾਂ ਕੀਤਾ ਰਿਪਲਾਈ,ਦੇਖੋ ਵੀਡੀਓ

author-image
By Aaseen Khan
New Update
ਸਰਗੁਣ ਮਹਿਤਾ ਨੇ ਗੁਰਨਾਮ ਭੁੱਲਰ ਦੇ ਗੀਤ 'ਪਾਗਲ' ਦਾ ਆਪਣੇ ਗੀਤ ਨਾਲ ਕੁਝ ਇਸ ਤਰ੍ਹਾਂ ਕੀਤਾ ਰਿਪਲਾਈ,ਦੇਖੋ ਵੀਡੀਓ
Advertisment
ਪਿਛਲੇ ਦਿਨੀਂ ਰਿਲੀਜ਼ ਹੋਇਆ ਗੁਰਨਾਮ ਭੁੱਲਰ ਦਾ ਗੀਤ ਪਾਗਲ ਜਿਸ ਨੂੰ ਹਰ ਕਿਸੇ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪਰ ਸਰਗੁਣ ਮਹਿਤਾ ਨੇ ਹੁਣ ਇਸ ਗੀਤ ਦਾ ਰਿਪਲਾਈ ਗੁਰਨਾਮ ਭੁੱਲਰ ਨੂੰ ਆਪਣੇ ਹੀ ਅੰਦਾਜ਼ 'ਚ ਗੀਤ ਗਾ ਕੇ ਹੀ ਦਿੱਤਾ ਹੈ। ਜੀ ਹਾਂ ਸਰਗੁਣ ਮਹਿਤਾ ਨੇ ਮਜ਼ਾਕੀਆ ਢੰਗ 'ਚ ਗੁਰਨਾਮ ਭੁੱਲਰ ਨਾਲ ਫ਼ਿਲਮ ਦੇ ਸ਼ੂਟ ਦੌਰਾਨ ਇਹ ਰਿਪਲਾਈ ਆਪਣੇ ਸੋਸ਼ਲ ਮੀਡੀਆ 'ਤੇ ਸਟੋਰੀ 'ਚ ਸਾਂਝਾ ਕੀਤਾ ਹੈ ਜਿਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
 
View this post on Instagram
 

A post shared by Punjabi Entertainment (@pollywoodista) on

ਦੱਸ ਦਈਏ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਨਵੀਂ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਸ਼ੂਟ ਚੱਲ ਰਿਹਾ ਹੈ ਜਿਸ ਦੌਰਾਨ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਇਹ ਮਸਤੀ ਕਰਦੇ ਹੋਏ ਨਜ਼ਰ ਆਏ। ਅੰਬਰਦੀਪ ਸਿੰਘ ਦੀ ਲਿਖੀ ਅਤੇ ਕਸ਼ਿਤਿਜ ਚੌਧਰੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸ਼੍ਰੀ ਨਰੋਤਮ ਫ਼ਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਹੋਰ ਵੇਖੋ : ਡਾਇਰੈਕਟਰ ਨੂੰ ਗਗਨ ਕੋਕਰੀ ਖਿਲਾਫ ਕਿਉਂ ਭੜਕਾਉਂਦੀ ਰਹੀ ਮੋਨਿਕਾ ਗਿੱਲ, ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਪੁੱਛੇ ਸਵਾਲ, ਦੇਖੋ ਵੀਡੀਓ ਪਾਗਲ ਗੀਤ ਦੀ ਗੱਲ ਕਰੀਏ ਤਾਂ 14 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂ ਟਿਊਬ ਤੇ 8 ਮਿਲੀਅਨ ਦੇ ਕਰੀਬ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ ਲੱਖਾਂ ਹੀ ਲੋਕਾਂ ਨੇ ਗਾਣੇ ਨੂੰ ਲਾਈਕ ਵੀ ਕੀਤਾ ਹੈ। ਹੁਣ ਸਰਗੁਣ ਮਹਿਤਾ ਦਾ ਗੁਰਨਾਮ ਭੁੱਲਰ ਦੇ ਗੀਤ 'ਤੇ ਕੀਤਾ ਇਹ ਰਿਪਲਾਈ ਸੌਂਗ ਵੀ ਦਰਸ਼ਕਾਂ ਵੱਲੋਂ ਬਹੁਤ ਦੇਖਿਆ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment