Advertisment

ਆਰਿਅਨ ਖਾਨ ਡਰੱਗ ਮਾਮਲੇ ਨੂੰ ਲੈ ਕੇ ਮੋਦੀ ’ਤੇ ਭੜਕਿਆ ਪਾਕਿਸਤਾਨੀ ਅਦਾਕਾਰ, ਸ਼ਾਹਰੁਖ ਖ਼ਾਨ ਨੂੰ ਦਿੱਤੀ ਇਹ ਸਲਾਹ

author-image
By Rupinder Kaler
New Update
ਆਰਿਅਨ ਖਾਨ ਡਰੱਗ ਮਾਮਲੇ ਨੂੰ ਲੈ ਕੇ ਮੋਦੀ ’ਤੇ ਭੜਕਿਆ ਪਾਕਿਸਤਾਨੀ ਅਦਾਕਾਰ, ਸ਼ਾਹਰੁਖ ਖ਼ਾਨ ਨੂੰ ਦਿੱਤੀ ਇਹ ਸਲਾਹ
Advertisment
ਅਦਾਕਾਰ ਸ਼ਾਹਰੁਖ ਖਾਨ (Shah Rukh Khan) ਦੇ ਬੇਟੇ ਆਰਿਅਨ ਖਾਨ ਏਨੀਂ ਦਿਨੀਂ ਡਰੱਗ ਮਾਮਲੇ ’ਚ ਜੇਲ੍ਹ ’ਚ ਬੰਦ ਹਨ। ਇਸ ਮਾਮਲੇ ’ਤੇ ਬਹੁਤ ਸਾਰੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਸਭ ਦੇ ਚਲਦੇ ਪਾਕਿਸਤਾਨ ਦੇ ਇਕ ਐਂਕਰ ਅਤੇ ਪੱਤਰਕਾਰ ਨੇ ਵੀ ਆਰਿਅਨ ਖਾਨ (Aryan Khan) ਡਰੱਗਸ ਕੇਸ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਪਾਕਿਸਤਾਨੀ ਐਂਕਰ ਵਕਾਰ ਜਾਕਾ ਨੇ ਵੀ ਪ੍ਰਤੀਕਰਮ ਦਿੱਤਾ ਹੈ। ਵਕਾਰ ਜਾਕਾ ਪਾਕਿਸਤਾਨ ਦੇ ਮਸ਼ਹੂਰ ਐਂਕਰ ਅਤੇ ਪੱਤਰਕਾਰਾਂ ’ਚੋਂ ਇਕ ਹਨ । ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਰਿਅਨ ਖਾਨ ਤੇ ਸ਼ਾਹਰੁਖ ਖਾਨ ਦਾ ਸਮਰਥਨ ਕੀਤਾ ਹੈ। feature image of shah rukh khan and his son aryan drug case-min Pic Courtesy: Instagram ਹੋਰ ਪੜ੍ਹੋ :
Advertisment
ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪੀਓ ਜੌਂਆਂ ਦਾ ਪਾਣੀ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ publive-image ਇਸ ਦੇ ਨਾਲ ਹੀ ਉਹਨਾਂ ਨੇ ਸ਼ਾਹਰੁਖ (Shah Rukh Khan)  ਨੂੰ ਭਾਰਤ ਛੱਡ ਪਾਕਿਸਤਾਨ ’ਚ ਰਹਿਣ ਦੀ ਸਲਾਹ ਦਿੱਤੀ। ਹਾਲਾਂਕਿ ਵਕਾਰ ਜਾਕਾ (Waqar Zaka ) ਨੂੰ ਕਿੰਗ ਖਾਨ (Shah Rukh Khan)  ਲਈ ਇਹ ਗੱਲ ਕਹਿਣਾ ਕਾਫੀ ਭਾਰੀ ਪੈ ਗਿਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਨੂੰ ਜੰਮ ਕੇ ਟ੍ਰੋਲ ਵੀ ਕਰ ਰਹੇ ਹਨ। shah-rukh-khan Pic Courtesy: Instagram ਵਕਾਰ ਜਾਕਾ ਨੇ ਹਾਲ ਹੀ ’ਚ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ’ਤੇ ਸ਼ਾਹਰੁਖ ਖਾਨ ਨੂੰ ਲੈ ਕੇ ਕਿਹਾ, ‘ਸ਼ਾਹਰੁਖ ਖਾਨ (Shah Rukh Khan)  ਸਰ, ਭਾਰਤ ਛੱਡੋ ਅਤੇ ਪਰਿਵਾਰ ਸਮੇਤ ਪਾਕਿਸਤਾਨ ’ਚ ਸ਼ਿਫ਼ਟ ਹੋ ਜਾਓ। ਨਰਿੰਦਰ ਮੋਦੀ ਸਰਕਾਰ ਤੁਹਾਡੇ ਨਾਲ ਜੋ ਕਰ ਰਹੀ ਹੈ, ਇਹ ਬੇਵਕੂਫੀ ਹੈ। ਮੈਂ ਸ਼ਾਹਰੁਖ ਖਾਨ (Shah Rukh Khan)  ਦੇ ਨਾਲ ਖੜ੍ਹਾ ਹਾਂ।’ ਸੋਸ਼ਲ ਮੀਡੀਆ ’ਤੇ ਵਕਾਰ ਜਾਕਾ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment