
Mahira Khan Funny video: ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਅਤੇ ਨਾਰਵੇ ਦੇ ਡਾਂਸ ਕਰੂ ਕਵਿੱਕ ਸਟਾਈਲ ਦਾ ਇੱਕ ਹੋਰ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੁਇਕ ਸਟਾਈਲ ਆਪਣੇ ਲੱਖਾਂ ਪ੍ਰਸ਼ੰਸਕਾਂ ਲਈ ਇੱਕ ਦਿਲਚਸਪ ਵੀਡੀਓ ਸਾਂਝਾ ਕੀਤਾ। ਹਾਲਾਂਕਿ ਇਹ ਆਮ ਵਾਂਗ ਡਾਂਸ ਵੀਡੀਓ ਨਹੀਂ ਹੈ। ਪਰ ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ।
ਹੋਰ ਪੜ੍ਹੋ : ਜਪਜੀ ਖਹਿਰਾ ਨੇ ਰਸੋਈ ਘਰ ‘ਚੋਂ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

ਇਸ ਪੋਸਟ ਨੂੰ ਮਾਹਿਰਾ ਖ਼ਾਨ ਅਤੇ ਕਵਿੱਕ ਸਟਾਈਲ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ, ਕਲਿੱਪ 'ਚ ਕੁਇਕ ਸਟਾਈਲ ਵਾਲੇ ਬੁਆਏਜ਼ ਮਾਹਿਰਾ ਦੇ ਘਰ ਚੋਂ ਕੱਪੜੇ, ਭੋਜਨ ਅਤੇ ਹੋਰ ਸਮਾਨ ਲੈ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ। ਉੱਧਰੋਂ ਫਿਰ ਅਦਾਕਾਰਾ ਮਾਹਿਰਾ ਖ਼ਾਨ ਹੱਥ ਵਿੱਚ ਝਾੜੂ ਲੈ ਕੇ ਉਨ੍ਹਾਂ ਦੇ ਪਿੱਛੇ ਭੱਜਦੀ ਨਜ਼ਰ ਆ ਰਹੀ ਹੈ।

ਵਾਇਰਲ ਵੀਡੀਓ ਨੂੰ ਹੁਣ ਤੱਕ ਘੱਟੋ-ਘੱਟ 2 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਮਾਹਿਰਾ ਖ਼ਾਨ ਅਤੇ ਨਾਰਵੇ ਦੇ ਡਾਂਸਰਾਂ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ। ਮਿਊਜ਼ਿਕ ਫਰੈਂਚਾਇਜ਼ੀ ਗਰੁੱਪ ਦੇ ਨਾਲ ਰਚਨਾਤਮਕ ਸਹਿਯੋਗ ਜਾਰੀ ਰੱਖਦੀ ਹੈ, ਜਿਨ੍ਹਾਂ ਵਿੱਚੋਂ ਜੁੜਵਾਂ ਭਰਾ ਬਿਲਾਲ ਅਤੇ ਸੁਲੇਮਾਨ ਮਲਿਕ ਨਾਰਵੇਈ-ਪਾਕਿਸਤਾਨੀ ਹਨ।

ਦੱਸ ਦੇਈਏ ਕਿ ਮਾਹਿਰਾ ਖਾਨ ਪਾਕਿਸਤਾਨੀ ਡਰਾਮਾ 'ਹਮਸਫਰ' 'ਚ ਆਪਣੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2006 ਵਿੱਚ ਇੱਕ ਵੀਜੇ ਵਜੋਂ ਕੀਤੀ ਸੀ। ਮਾਹਿਰਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਤਿਫ ਅਸਲਮ ਨਾਲ 'ਬੋਲ' (2011) 'ਚ ਕੀਤੀ ਸੀ। ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸਨੇ 2007 ਵਿੱਚ ਅਲੀ ਅਸਕਰੀ ਨਾਲ ਵਿਆਹ ਕੀਤਾ ਸੀ। ਪਰ 2015 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਉਸਦਾ ਇੱਕ ਪੁੱਤਰ ਵੀ ਹੈ।
View this post on Instagram