ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੀ ਮਾਡਲ ਨੇ ਕਰਵਾਇਆ ਨੰਗੇ ਸਿਰ ਫੋਟੋਸ਼ੂਟ, ਸਿੱਖ ਭਾਈਚਾਰੇ ਨੇ ਜਤਾਇਆ ਰੋਸ

Written by  Lajwinder kaur   |  November 29th 2021 05:33 PM  |  Updated: November 29th 2021 05:33 PM

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੀ ਮਾਡਲ ਨੇ ਕਰਵਾਇਆ ਨੰਗੇ ਸਿਰ ਫੋਟੋਸ਼ੂਟ, ਸਿੱਖ ਭਾਈਚਾਰੇ ਨੇ ਜਤਾਇਆ ਰੋਸ

ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਤੋਂ ਦਿਲ ਨੂੰ ਠੇਸ ਪਹੁੰਚਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਦੱਸ ਦਈਏ ਪੂਰਾ ਮਾਮਲਾ ਹੈ ਕਿ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ਵਿਚ ਔਰਤਾਂ ਦੇ ਕੱਪੜਿਆਂ ਦੇ ਵਿਗਿਆਪਨ ਲਈ ਇਕ ਪਾਕਿਸਤਾਨੀ ਮਾਡਲ ਵੱਲੋਂ ਇਤਰਾਜ਼ਯੋਗ ਤਸਵੀਰਾਂ ਖਿਚਵਾਉਣ ਦੇ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਮੀਡੀਆ ਰਿਪੋਟਸ ਦੇ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਔਰਤਾਂ ਦੇ ਆਨਲਾਈਨ ਕੱਪੜਿਆਂ ਦੀ ਦੁਕਾਨ 'ਮੰਨਤ' ਚਲਾਉਣ ਵਾਲੀ ਮਹਿਲਾ ਨੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ‘ਚ ਇੱਕ ਫੋਟੋਸ਼ੂਟ ਕਰਾਇਆ ਅਤੇ ਦਰਬਾਰ ਸਾਹਿਬ ਵੱਲ ਪਿੱਠ ਕਰਕੇ ਨੰਗੇ ਸਿਰ ਕਈ ਪੋਜ਼ ਦਿੱਤੇ ਹਨ (Pakistani model poses bare head at Gurdwara Kartarpur Sahib)

inside image of pakistani model image source- https://twitter.com/mssirsa/status/

ਇਸ ਪਾਕਿਸਤਾਨੀ ਮਹਿਲਾ ਦੁਆਰਾ ਗੁਰਦੁਆਰਾ ਸਾਹਿਬ ਦੇ ਵਿਹੜੇ ‘ਚ ਮਾਡਲ ਨੇ ਲਾਲ ਰੰਗ ਦਾ ਸੂਟ ਪਾ ਕੇ ਕੈਮਰੇ ਲਈ ਨੰਗੇ ਸਿਰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸਿੱਖ ਭਾਈਚਾਰੇ ਨੇ ਮਾਡਲ ਦੀ ਇਸ ਹਰਕਤ 'ਤੇ ਇਤਰਾਜ਼ ਜਤਾਇਆ ਹੈ।

ਹੋਰ ਪੜ੍ਹੋ : ਕੰਪਿਊਟਰ ਸਾਇੰਸ ਗਰੈਜੂਏਟ ਵਾਲੀ ਇਹ ਔਰਤ ਮਜ਼ਬੂਰ ਹੈ ਮੰਗ ਕੇ ਰੋਟੀ ਖਾਣ ਲਈ, ਇਸ ਔਰਤ ਦੀ ਫਰਾਟੇਦਾਰ ਅੰਗਰੇਜ਼ੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਵੀਡੀਓ

sri kartarpur sahib pakistani model image source- https://twitter.com/mssirsa/status/

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਇਸ ਮਾਡਲ ਮਹਿਲਾ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ 'ਤੇ ਅਜਿਹਾ ਵਿਵਹਾਰ ਅਤੇ ਹਰਕਤ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ । ਮਹਿਲਾ ਮਾਡਲ ਵੱਲੋਂ ਔਰਤਾਂ ਦੇ ਪਹਿਰਾਵੇ ਵਿੱਚ ਨੰਗੇ ਸਿਰ ਮਾਡਲਿੰਗ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ । ਅਜਿਹੀ ਹਰਕਤ ਸਿੱਖ ਕੌਮ ਦੇ ਲਈ ਅਪਮਾਨ ਹੈ। ਇਸ ਮਾਮਲੇ ਦੀ ਹਰ ਕੋਈ ਸਖਤ ਸ਼ਬਦਾਂ ‘ਚ ਨਿੰਦਾ ਕਰ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network