ਅੱਜ ਰਿਲੀਜ਼ ਨਹੀਂ ਹੋ ਸਕੇਗਾ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਫ਼ਿਲਮ ਦਾ ਟਰੇਲਰ,ਸੰਨੀ ਦਿਓਲ ਨੇ ਦੱਸੀ ਵਜ੍ਹਾ,ਦੇਖੋ ਵੀਡੀਓ

Written by  Aaseen Khan   |  September 04th 2019 01:10 PM  |  Updated: September 04th 2019 01:10 PM

ਅੱਜ ਰਿਲੀਜ਼ ਨਹੀਂ ਹੋ ਸਕੇਗਾ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਫ਼ਿਲਮ ਦਾ ਟਰੇਲਰ,ਸੰਨੀ ਦਿਓਲ ਨੇ ਦੱਸੀ ਵਜ੍ਹਾ,ਦੇਖੋ ਵੀਡੀਓ

ਦਿਓਲ ਪਰਿਵਾਰ ਜਿਸ ਦਾ ਲੰਬੇ ਸਮੇਂ ਤੋਂ ਬਾਲੀਵੁੱਡ 'ਚ ਦਬਦਬਾ ਰਿਹਾ ਹੈ। ਹੁਣ ਤੱਕ ਇਸ ਪਰਿਵਾਰ ਦੀਆਂ 2 ਪੀੜ੍ਹੀਆਂ ਨੇ ਬਾਲੀਵੁੱਡ 'ਚ ਚੰਗਾ ਨਾਮਣਾ ਖੱਟਿਆ ਹੈ

ਤੇ ਹੁਣ ਇਸ ਪਰਿਵਾਰ ਦੀ ਤੀਸਰੀ ਪੀੜ੍ਹੀ ਵੀ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਧਰਮਿੰਦਰ ਦੇ ਪੋਤੇ ਅਤੇ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਜਿਸ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਜਿਹੜੀ ਕੇ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਫ਼ਿਲਮ ਦਾ ਟਰੇਲਰ ਅੱਜ ਰਿਲੀਜ਼ ਹੋਣ ਵਾਲਾ ਸੀ ਪਰ ਹੁਣ ਇਸ ਨੂੰ ਇੱਕ ਦਿਨ ਅੱਗੇ ਵਧਾ ਦਿੱਤਾ ਗਿਆ ਹੈ। ਇਸ ਦੀ ਵਜ੍ਹਾ ਵੀ ਸੰਨੀ ਦਿਓਲ ਨੇ ਖੁਦ ਸ਼ੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰ ਦੱਸੀ ਹੈ। ਸੰਨੀ ਦਿਓਲ ਦਾ ਕਹਿਣਾ ਹੈ ਕਿ ਟਰੇਲਰ ਦਾ ਪ੍ਰੀਮੀਅਰ ਅੱਜ ਕਰਨਾ ਸੀ ਪਰ ਮੁੰਬਈ 'ਚ ਹੋ ਰਹੀ ਭਾਰੀ ਬਰਸਾਤ ਦੇ ਚਲਦਿਆਂ ਅੱਜ ਮੀਡੀਆ ਨੂੰ ਪਹੁੰਚਣ 'ਚ ਕਾਫੀ ਸਮੱਸਿਆ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਉਹਨਾਂ ਹੁਣ ਟਰੇਲਰ ਕੱਲ੍ਹ ਰਿਲੀਜ਼ ਕਰਨ ਲਈ ਕਿਹਾ ਹੈ।

ਹੋਰ ਵੇਖੋ : ਹੋਰ ਵੇਖੋ : ਗੁਰੂ ਰੰਧਾਵਾ ਦਾ ਰੋਮਾਂਟਿਕ ਗੀਤ ‘ਇਸ਼ਕ ਤੇਰਾ’ ਹੋਇਆ ਰਿਲੀਜ਼, ਨੁਸ਼ਰਤ ਭਰੂਚਾ ਨਾਲ ਨਜ਼ਰ ਆਈ ਸ਼ਾਨਦਾਰ ਕਮਿਸਟਰੀ

 

View this post on Instagram

 

Pal Pal Dil Ke Paas #thanks

A post shared by Sunny Deol (@iamsunnydeol) on

ਪਲ ਪਲ ਦਿਲ ਕੇ ਪਾਸ ਜਿਸ ਨਾਲ ਕਰਣ ਦਿਓਲ ਡੈਬਿਊ ਕਰਨ ਜਾ ਰਹੇ ਹਨ। ਫੀਮੇਲ ਲੀਡ ਸਹਿਰ ਬਾਂਬਾ ਵੀ ਫ਼ਿਲਮ ਰਾਹੀਂ ਡੈਬਿਊ ਕਰੇਗੀ। ਸੰਨੀ ਦਿਓਲ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਰੋਮਾਂਟਿਕ ਡਰਾਮਾ ਹੋਣ ਵਾਲੀ ਹੈ ਜਿਸ ਦੇ ਟੀਜ਼ਰ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਧਰਮਿੰਦਰ ਦਿਓਲ ਸਮੇਤ ਪੂਰਾ ਦਿਓਲ ਪਰਿਵਾਰ ਫ਼ਿਲਮ ਲਈ ਕਾਫੀ ਉਤਸੁਕ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network