ਪਲਕ ਤਿਵਾਰੀ ਅਤੇ ਇਬਰਾਹਿਮ ਅਲੀ ਖ਼ਾਨ ਇਕੱਠੇ ਆਏ ਨਜ਼ਰ, ਵਾਇਰਲ ਫੋਟੋ ਤੋਂ ਬਾਅਦ ਫਿਰ ਤੋਂ ਸ਼ੁਰੂ ਹੋਈ ਡੇਟਿੰਗ ਦੀ ਚਰਚਾ

written by Lajwinder kaur | December 12, 2022 08:58pm

Palak Tiwari and Ibrahim Ali Khan: ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਫ਼ਿਲਮਾਂ 'ਚ ਡੈਬਿਊ ਕਰਨ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਉਹ ਆਪਣੇ ਰਿਲੇਸ਼ਨਸ਼ਿਪ ਸਟੇਟਸ ਨੂੰ ਲੈ ਕੇ ਚਰਚਾ 'ਚ ਹੈ। ਪਲਕ ਤਿਵਾਰੀ ਦਾ ਨਾਂ ਕੁਝ ਸਮਾਂ ਪਹਿਲਾਂ ਇਬਰਾਹਿਮ ਅਲੀ ਖ਼ਾਨ ਨਾਲ ਜੁੜਿਆ ਸੀ। ਹੁਣ ਇੱਕ ਵਾਰ ਫਿਰ ਪਲਕ ਅਤੇ ਇਬਰਾਹਿਮ ਇਕੱਠੇ ਨਜ਼ਰ ਆ ਰਹੇ ਹਨ।

ਉਨ੍ਹਾਂ ਦੇ ਦੋਸਤ ਓਰਹਾਨ ਅਵਤਰਮਨੀ ਨੇ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਸਾਰੇ ਮੁੰਬਈ 'ਚ ਆਯੋਜਿਤ ਗਾਇਕ-ਰੈਪਰ ਪੋਸਟ ਮਲੋਨ ਦੇ ਕੰਸਰਟ 'ਚ ਪਹੁੰਚੇ ਸਨ। ਤਸਵੀਰਾਂ 'ਚ ਇਬਰਾਹਿਮ ਅਤੇ ਪਲਕ ਤੋਂ ਇਲਾਵਾ ਕਈ ਹੋਰ ਲੋਕ ਵੀ ਕੰਸਰਟ 'ਚ ਨਜ਼ਰ ਆਏ।

ਹੋਰ ਪੜ੍ਹੋ : ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਐਂਕਰ ਰਾਮਪ੍ਰੀਤ ਤੇ ਐਕਟਰ ਕੰਵਲਪ੍ਰੀਤ ਨੇ ਇੱਕ-ਦੂਜੇ ਨੂੰ ਦਿੱਤੇ ਖ਼ਾਸ ਤੋਹਫ਼ੇ

image source: instagram

ਇਬਰਾਹਿਮ ਅਤੇ ਪਲਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਨੂੰ ਇਸ ਕੰਸਰਟ 'ਚ ਦੇਖਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਉੱਡਣ ਲੱਗੀਆਂ ਹਨ। ਇਬਰਾਹਿਮ ਅਤੇ ਪਲਕ ਨੇ ਮੈਚਿੰਗ ਕੱਪੜੇ ਪਾਏ ਹੋਏ ਹਨ। ਇਬਰਾਹਿਮ ਨੇ ਬਲੈਕ ਸਲੀਵਲੈੱਸ ਟੀ-ਸ਼ਰਟ ਅਤੇ ਕਾਲੀ ਜੀਨਸ ਪਾਈ ਹੋਈ ਹੈ। ਜਦਕਿ ਪਲਕ ਨੇ ਬਲੈਕ ਕਟਆਊਟ ਟਾਪ ਅਤੇ ਜੀਨਸ ਪਾਈ ਹੋਈ ਹੈ। ਦੋਵੇਂ ਮੁਸਕਰਾਉਂਦੇ ਹੋਏ ਤਸਵੀਰਾਂ ਲਈ ਪੋਜ਼ ਦਿੰਦੇ ਹੋਏ ਨਜ਼ਰ ਆਉਂਦੇ ਹਨ।

inside image of palak and ibrahim image source: instagram

ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਵੀ ਇਸ ਖਚਾਖਚ ਭਰੇ ਕੰਸਰਟ 'ਚ ਪਹੁੰਚੇ ਸਨ। ਉਸ ਨੇ ਚੈੱਕ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ। ਇਸ ਦੇ ਨਾਲ ਅਜੇ ਦੇਵਗਨ ਦੇ ਭਤੀਜੇ ਦਾਨਿਸ਼ ਗਾਂਧੀ ਵੀ ਨਜ਼ਰ ਆਏ। ਓਰਹਾਨ ਨੇ ਇਹ ਤਸਵੀਰਾਂ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਉਸਨੇ ਸਾਰਿਆਂ ਨੂੰ ਟੈਗ ਕੀਤਾ।

image source: instagram

ਸ਼ਵੇਤਾ ਤਿਵਾਰੀ ਅਤੇ ਰਾਜਾ ਚੌਧਰੀ ਦੀ ਧੀ ਪਲਕ ਤਿਵਾਰੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਲਈ ਤਿਆਰ ਹੈ। ਫ਼ਿਲਮ ਵਿੱਚ ਪੂਜਾ ਹੇਗੜੇ, ਵੈਂਕਟੇਸ਼ ਡੱਗੂਬਾਤੀ, ਸ਼ਹਿਨਾਜ਼ ਗਿੱਲ, ਜੱਸੀ ਗਿੱਲ ਤੇ ਰਾਘਵ ਜੁਆਲ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

ਇਬਰਾਹਿਮ ਦੀ ਗੱਲ ਕਰੀਏ ਤਾਂ ਉਹ ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਕਰੀਅਰ ਦੀ ਸ਼ੁਰੂਆਤ ਕਰਨਗੇ।

You may also like