ਮਿਲਿੰਦ ਗਾਬਾ ਦੇ ਜਨਮ ਦਿਨ ‘ਤੇ ਭੈਣ ਨੇ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਭੈਣ-ਭਰਾ ਦੀ ਮਸਤੀ ਕਰਦਿਆਂ ਦੀ ਇਹ ਵੀਡੀਓ

written by Lajwinder kaur | December 07, 2020

ਗਾਇਕ ਤੇ ਸੰਗੀਤਕਾਰ ਮਿਲਿੰਦ ਗਾਬਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਪਰਿਵਾਰ ਦੇ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਮਿਲਿੰਦ ਗਾਬਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਉਨ੍ਹਾਂ ਦੀ ਭੈਣ ਪਲਵੀ ਗਾਬਾ ਬਹੁਤ ਹੀ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਬਰਥਡੇਅ ਵਿਸ਼ ਕੀਤਾ ਹੈ । birthday pic of million gaba  ਹੋਰ ਪੜ੍ਹੋ : ‘ਪੰਜਾਬ ਬੋਲਦਾ’ ਦਾ ਟੀਜ਼ਰ ਹੋਇਆ ਦਰਸ਼ਕਾਂ ਦੇ ਰੁਬਰੂ, ਰਣਜੀਤ ਬਾਵਾ ਨੇ ਕਿਹਾ- ‘ਬਾਲੀਵੁੱਡ ਵਾਲੀਏ ਨੀਂ ਸੁਣੀ ਕੰਨ ਖੋਲਕੇ’  
ਇਸ ਵੀਡੀਓ ‘ਚ ਦੋਵਾਂ ਭੈਣ-ਭਰਾ ਦੀ ਪਿਆਰੀ ਜਿਹੀ ਮਸਤੀ ਦੇਖਣ ਨੂੰ ਮਿਲ ਰਹੀ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਪਲਵੀ ਨੇ ਕਿਊਟ ਜਿਹੀ ਕੈਪਸ਼ਨ ਲਿਖੀ ਹੈ । ਫੈਨਜ਼ ਤੇ ਨਾਮੀ ਕਲਾਕਾਰ ਮਿਲਿੰਦ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ । millind gaba pic ਮਿਲਿੰਦ ਗਾਬਾ ਉਹ ਗਾਇਕ ਤੇ ਸੰਗੀਤਕਾਰ ਹੈ ਜਿਸ ਨੇ ਬਹੁਤ ਥੋੜੇ ਸਮੇਂ ‘ਚ ਹੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਪਹਿਚਾਣ ਬਣਾ ਲਈ ਹੈ । ਮਿਲਿੰਦ ਗਾਬਾ ਇੱਕ ਵਧੀਆ ਗਾਇਕ, ਰੈਪਰ, ਗੀਤਕਾਰ, ਐਕਟਰ, ਸੰਗੀਤ ਨਿਰਦੇਸ਼ਕ ਹੈ । ਉਹ ‘ਨਜ਼ਰ ਲੱਗ ਜਾਏਗੀ’, ‘ਮੈਂ ਤੇਰੀ ਹੋ ਗਈ’, ‘ਬਿਊਟੀਫੁੱਲ’, ‘ਯਾਰ ਮੋੜ ਦੋ’ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਨੇ। inside pic millind gaba with family  

 
View this post on Instagram
 

A post shared by Pallvi Gaba (@pallavi_gaba)

0 Comments
0

You may also like