ਪੈਮ ਗੋਸਲ ਨੇ ਸਕੌਟਿਸ਼ ਪਾਰਲੀਮੈਂਟ ਵਿੱਚ ਮੈਂਬਰ ਚੁਣੇ ਜਾਣ ਤੋਂ ਬਾਅਦ ਸਹੁੰ ਚੁੱਕਣ ਤੋਂ ਪਹਿਲਾਂ ਪਾਰਲੀਮੈਂਟ ’ਚ ਕੀਤਾ ਮੂਲ ਮੰਤਰ ਦਾ ਪਾਠ

written by Rupinder Kaler | May 14, 2021

ਪੈਮ ਗੋਸਲ ਨੇ 53 ਸਾਲਾ ਦੀ ਉਮਰ ‘ਚ ਸਕੌਟਲੈਂਡ ’ਚ ਨਵਾਂ ਇਤਿਹਾਸ ਰਚਿਆ ਹੈ । ਉਹ ਸਕੌਟਿਸ਼ ਪਾਰਲੀਮੈਂਟ ’ਚ ਮੈਂਬਰ ਚੁਣੇ ਜਾਣ ਵਾਲੀ ਪਹਿਲੀ ਮਹਿਲਾ ਸਿੱਖ ਬਣ ਗਏ ਹਨ। ਉਨ੍ਹਾਂ ਪੱਛਮੀ ਸਕੌਟਲੈਂਡ ਤੋਂ ਕਨਜ਼ਰਵੇਟਿਵ ਪਾਰਟੀ ਦੇ ਮੈਂਬਰ ਵਜੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 7,455 ਵੋਟਾਂ ਮਿਲੀਆਂ ਹਨ, ਜੋ ਪਈਆਂ ਕੁੱਲ ਵੋਟਾਂ ਦਾ 14.1% ਹਨ। ਉਹਨਾਂ ਨੇ ਆਪਣੇ ਅਹੁਦੇ ਲਈ ਸਹੁੰ ਚੁੱਕਣ ਤੋਂ ਪਹਿਲਾਂ ਪਾਰਲੀਮੈਂਟ ਵਿੱਚ ਮੂਲਮੰਤਰ ਦਾ ਪਾਠ ਕੀਤਾ ।

ਹੋਰ ਪੜ੍ਹੋ :

ਸੰਜੇ ਦੱਤ ਨੇ ਪਰਿਵਾਰ ਦੇ ਨਾਲ ਮਨਾਇਆ ਈਦ ਦਾ ਤਿਉਹਾਰ, ਤਸਵੀਰਾਂ ਵਾਇਰਲ

ਜਿਸ ਦੀ ਵੀਡੀਓ ਟਵਿੱਟਰ ਤੇ ਵਾਇਰਲ ਹੋ ਰਹੀ ਹੈ । ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਪਹਿਲੀ ਸਿੱਖ ਮਹਿਲਾ ਹਨ, ਜੋ ਸਕੌਟਿਸ਼ ਪਾਰਲੀਮੈਂਟ ਲਈ ਚੁਣੇ ਗਏ ਹਨ। ਕਿੱਤੇ ਵਜੋਂ ਨਿਜੀ ਕਾਰੋਬਾਰੀ ਪੈਮ ਗੋਸਲ ਦਾ ਜਨਮ ਗਲਾਸਗੋ ’ਚ ਹੋਇਆ ਸੀ ਤੇ ਆਪਣੇ ਜੀਵਨ ਦੇ ਬਹੁਤੇ ਵਰ੍ਹੇ ਉਨ੍ਹਾਂ ਸਕੌਟਲੈਂਡ ’ਚ ਹੀ ਬਿਤਾਏ ਹਨ।

ਉਹ ਕੰਜ਼ਿਊਮਰ ਲਾਅ ਵਿਸ਼ੇ ਦੇ ਗ੍ਰੈਜੂਏਟ ਤੇ ਐਮਬੀਏ ਪਾਸ ਹਨ। ਇਸ ਵੇਲੇ ਉਹ ਪੀਐਚਡੀ ਵੀ ਕਰ ਰਹੇ ਹਨ। ਪੈਮ ਗੋਸਲ ਨਾਲ ਪਾਕਿਸਤਾਨੀ ਮੂਲ ਦੀ ਇੱਕ ਹੋਰ ਮਹਿਲਾ ਕੌਕਾਬ ਸਟੀਵਰਟ ਨੇ ਵੀ ਜਿੱਤ ਹਾਸਲ ਕੀਤੀ ਹੈ। ਸਕੌਟਿਸ਼ ਸੰਸਦ ’ਚ ਸਿਰਫ਼ ਇਹੋ ਦੋ ਏਸ਼ੀਅਨ ਹਨ, ਬਾਕੀ ਸਭ ਗੋਰੇ ਮੈਂਬਰ ਹੋਣਗੇ।

You may also like