ਪਰਮੀਸ਼ ਵਰਮਾ ਨੇ ਨਵੇਂ ਗੀਤ ਦਾ ਟੀਜ਼ਰ ਸਾਂਝਾ ਕਰਕੇ ਫੈਨਜ਼ ਤੋਂ ਪੂਰਾ ਗੀਤ ਰਿਲੀਜ਼ ਕਰਨ ਲਈ ਮੰਗੀ ਸਲਾਹ

Written by  Aaseen Khan   |  May 29th 2019 01:15 PM  |  Updated: May 29th 2019 01:15 PM

ਪਰਮੀਸ਼ ਵਰਮਾ ਨੇ ਨਵੇਂ ਗੀਤ ਦਾ ਟੀਜ਼ਰ ਸਾਂਝਾ ਕਰਕੇ ਫੈਨਜ਼ ਤੋਂ ਪੂਰਾ ਗੀਤ ਰਿਲੀਜ਼ ਕਰਨ ਲਈ ਮੰਗੀ ਸਲਾਹ

ਪਰਮੀਸ਼ ਵਰਮਾ ਨੇ ਨਵੇਂ ਗੀਤ ਦਾ ਟੀਜ਼ਰ ਸਾਂਝਾ ਕਰਕੇ ਫੈਨਜ਼ ਤੋਂ ਪੂਰਾ ਗੀਤ ਰਿਲੀਜ਼ ਕਰਨ ਲਈ ਮੰਗੀ ਸਲਾਹ : ਪੰਜਾਬੀ ਇੰਡਸਟਰੀ ਦੇ ਚੈਂਪੀਅਨ ਯਾਨੀ ਪਰਮੀਸ਼ ਵਰਮਾ ਜਿੰਨ੍ਹਾਂ ਨੇ ਪੰਜਾਬੀ ਗਾਣਿਆਂ ਦੇ ਵੀਡੀਓਜ਼ ਦਾ ਨਿਰਦੇਸ਼ਨ ਤੇ ਮਾਡਲਿੰਗ ਤੋਂ ਸ਼ੁਰੂਆਤ ਕਰਕੇ ਅੱਜ ਗਾਇਕੀ ਅਤੇ ਫ਼ਿਲਮਾਂ 'ਚ ਵੀ ਝੰਡੇ ਗੱਡੇ ਹਨ। ਪਰਮੀਸ਼ ਵਰਮਾ ਨੇ ਆਪਣੇ ਨਵੇਂ ਗੀਤ ਦਾ ਛੋਟਾ ਜਿਹਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਰਿਲੀਜ਼ ਕਰਨ ਬਾਰੇ ਪਰਮੀਸ਼ ਨੇ ਆਪਣੇ ਫੈਨਜ਼ ਤੋਂ ਰਾਏ ਲਈ ਹੈ ਤੇ ਕਿਹਾ ਹੈ ਕਿ ਜੇਕਰ ਤੁਸੀਂ ਕਹੋਗੇ ਤਾਂ ਪੂਰਾ ਗਾਣਾ ਜਲਦ ਰਿਲੀਜ਼ ਕਰ ਦਿੱਤਾ ਜਾਵੇਗਾ।

ਗਾਣੇ ਦਾ ਨਾਮ ਹੈ 'ਚੱਲ ਓਏ' ਜਿਸ 'ਚ ਲੱਗ ਰਿਹਾ ਹੈ ਕਿ ਪਰਮੀਸ਼ ਵਰਮਾ ਆਪਣੇ ਸਟਰਗਲ ਬਾਰੇ ਦੱਸਦੇ ਨਜ਼ਰ ਆਉਣਗੇ। ਉਹਨਾਂ ਇਹ ਵੀ ਦੱਸਿਆ ਹੈ ਕਿ ਇਸ ਗੀਤ ਨੂੰ ਬਣਾਏ ਪੂਰਾ ਇੱਕ ਸਾਲ ਹੋ ਚੁੱਕਿਆ ਹੈ ਤੇ ਇਹ ਗੀਤ ਉਹਨਾ ਦੇ ਗੀਤ 'ਆ ਲੈ ਚੱਕ ਮੈਂ ਆ ਗਿਆ' ਦੇ ਜੌਨਰ ਦਾ ਹੀ ਹੋਣ ਵਾਲਾ ਹੈ। ਦੇਖਣਾ ਹੋਵੇਗਾ ਪਰਮੀਸ਼ ਵਰਮਾ ਦੇ ਪ੍ਰਸ਼ੰਸਕ ਹੁਣ ਕੀ ਇਸ ਗਾਣੇ ਨੂੰ ਸੁਣਨਾ ਚਾਹੁੰਦੇ ਹਨ ਜਾਂ ਨਹੀਂ।

ਹੋਰ ਵੇਖੋ : ਗਾਣੇ ਹਿੱਟ ਹੋਣ 'ਤੇ ਨਹੀਂ ਜਿੰਮ ਜੌਆਇਨ ਕੀਤਾ, 12 ਸਾਲ ਹੋਗੇ ਲੋਹੇ ਨਾਲ ਲੋਹਾ ਹੁੰਦੇ ਨੂੰ- ਪਰਮੀਸ਼ ਵਰਮਾ

 

View this post on Instagram

 

Eh Kahani tan Meri Best Manni Gayi Hai, #DilDiyanGallan ?? Rate in Comments ?

A post shared by Parmish Verma (@parmishverma) on

ਫਿਲਹਾਲ ਪਰਮੀਸ਼ ਵਰਮਾ ਆਪਣੀ ਫ਼ਿਲਮ ਦਿਲ ਦੀਆਂ ਗੱਲਾਂ ਦੀ ਕਾਮਯਾਬੀ ਦਾ ਅਨੰਦ ਮਾਣ ਰਹੇ ਹਨ। 3 ਮਈ ਨੂੰ ਵਾਮੀਕਾ ਗੱਬੀ ਨਾਲ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਜਲਦ ਪਰਮੀਸ਼ ਵਰਮਾ ਪੰਜਾਬ ਪੁਲਿਸ ਦੀ ਵਰਦੀ 'ਚ ਫ਼ਿਲਮ ਸਿੰਘਮ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਿੰਦੀ ਫ਼ਿਲਮ ਸਿੰਘਮ ਦੀ ਰੀਮੇਕ ਪੰਜਾਬੀ ਸਿੰਘਮ 9 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network