ਪਿਆਰ ਅਤੇ ਰੋਮਾਂਸ ਨਾਲ ਭਰਪੂਰ 'ਪੰਗਾ' ਫ਼ਿਲਮ ਦਾ ਗੀਤ ਜੱਸੀ ਗਿੱਲ ਦੀ ਆਵਾਜ਼ 'ਚ ਹੋਇਆ ਰਿਲੀਜ਼

written by Shaminder | January 15, 2020

ਜੱਸੀ ਗਿੱਲ ਦੀ ਆਵਾਜ਼ 'ਚ ਫ਼ਿਲਮ 'ਪੰਗਾ' ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਜਾਵੇਦ ਅਖ਼ਤਰ ਨੇ ਲਿਖੇ ਨੇ ।ਇਸ ਗੀਤ 'ਚ ਦੋ ਦਿਲਾਂ ਦੇ ਪਿਆਰ ਦੀ ਗੱਲ ਕੀਤੀ ਗਈ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਕੰਗਨਾ ਰਣੌਤ ਅਤੇ ਜੱਸੀ ਗਿੱਲ 'ਤੇ ਫ਼ਿਲਮਾਇਆ ਗਿਆ ਹੈ ।ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਫ਼ਿਲਮ 'ਚ ਜੱਸੀ ਗਿੱਲ ਅਤੇ ਕੰਗਨਾ ਰਣੌਤ ਮੁਖ ਭੂਮਿਕਾ 'ਚ ਨਜ਼ਰ ਆਉਣਗੇ । ਹੋਰ ਵੇਖੋ:ਜੱਸੀ ਗਿੱਲ ਦੀ ਜ਼ਿੰਦਗੀ ਨਾਲ ਜੁੜੇ ਦਿਲਚਸਪ ਕਿੱਸੇ ਸੁਣਨ ਨੂੰ ਮਿਲਣਗੇ ਸਤਿੰਦਰ ਸੱਤੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ, ਦੇਖੋ ਵੀਡੀਓ https://www.instagram.com/p/B7S0qhMAaeg/ ਇਹ ਫ਼ਿਲਮ ੨੪ ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ 'ਚ ਇੱਕ ਔਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਦਿਖਾਈ ਗਈ ਹੈ ਜੋ ਕਿ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ।ਇਸ ਫ਼ਿਲਮ ਦੀ ਕਹਾਣੀ ਕਬੱਡੀ ਦੇ ਖਿਡਾਰੀ ਦੀ ਹੈ ਜੋ ਕਿ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ । https://www.instagram.com/p/B7SyclwAuWs/ ਇਸ ਫ਼ਿਲਮ ’ਚ ਕੰਗਨਾ ਇੱਕ ਕੌਮੀ ਪੱਧਰ ਦੀ ਕੱਬਡੀ ਖਿਡਾਰਨ ਦੇ ਰੋਲ ‘ਚ ਦਿਖੇਗੀ। ਨਾਲ ਹੀ ਫ਼ਿਲਮ ‘ਚ ਵੀ ਕੰਗਨਾ ਕੱਬਡੀ ਖੇਡਦੀ ਨਜ਼ਰ ਆਵੇਗੀ। ਇੰਨਾ ਹੀ ਨਹੀਂ ਫ਼ਿਲਮ ‘ਚ ਕੰਗਨਾ ਦੇ ਨਾਲ ਪਾਲੀਵੁੱਡ ਸਿੰਗਰ ਜੱਸੀ ਗਿੱਲ ਵੀ ਹਨ।ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੰਗਨਾ ਕਿਸੇ ਪੰਜਾਬੀ ਸਿੰਗਰ ਦੇ ਨਾਲ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਚ ਜੱਸੀ, ਕੰਗਨਾ ਦੇ ਪਤੀ ਦਾ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਰਿਚਾ ਚੱਢਾ ਅਤੇ ਨੀਨਾ ਗੁਪਤਾ ਵੀ ਹਨ।

0 Comments
0

You may also like