ਕੰਗਨਾ ਰਨਾਵਤ ਤੇ ਜੱਸੀ ਗਿੱਲ ਦੀ ਫ਼ਿਲਮ ‘ਪੰਗਾ’ ਦਾ ਟਰੇਲਰ ਰਿਲੀਜ਼

Written by  Rupinder Kaler   |  December 24th 2019 10:50 AM  |  Updated: December 24th 2019 10:50 AM

ਕੰਗਨਾ ਰਨਾਵਤ ਤੇ ਜੱਸੀ ਗਿੱਲ ਦੀ ਫ਼ਿਲਮ ‘ਪੰਗਾ’ ਦਾ ਟਰੇਲਰ ਰਿਲੀਜ਼

ਕੰਗਨਾ ਰਨਾਵਤ ਤੇ ਜੱਸੀ ਗਿੱਲ ਦੀ ਫ਼ਿਲਮ ‘ਪੰਗਾ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਫ਼ਿਲਮ ਦੀ ਇਹ ਪਹਿਲੀ ਝਲਕ ਮਿਡਲ ਏਜ ਵੁਮੈਨ ਵੱਲੋਂ ਕਬੱਡੀ ਦੀ ਦੁਨੀਆ ਵਿੱਚ ਵਾਪਸੀ ਕਰਨ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਕਹਾਣੀ ਨੂੰ ਪੇਸ਼ ਕਰਦੀ ਹੈ । ਪੰਗਾ ਫ਼ਿਲਮ ਦਾ ਟਰੇਲਰ ਦੱਸਦਾ ਹੈ ਕਿ ਇਹ ਫ਼ਿਲਮ ਇੱਕ ਮਾਂ ਦੇ ਜਜ਼ਬੇ ਨੂੰ ਸਲਾਮ ਕਰਨ ਦੀ ਕਹਾਣੀ ਹੈ । ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਔਰਤ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਆਪਣੇ ਕਰੀਅਰ ਨੂੰ ਤਾਕ ਤੇ ਰੱਖ ਦਿੰਦੀ ਹੈ ।

https://www.instagram.com/p/B6Xnv4mgTcN/

ਇਸ ਦੇ ਨਾਲ ਹੀ ਟਰੇਲਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਲੋਕ ਕਿਸ ਤਰ੍ਹਾਂ ਅੜਚਣਾਂ ਖੜੀਆਂ ਕਰਦੇ ਹਨ । ਫ਼ਿਲਮ ਵਿੱਚ ਕੰਗਨਾ ਰਨਾਵਤ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ ।

ਕੰਗਨਾ ਤੋ ਇਲਾਵਾ ਜੱਸੀ ਗਿੱਲ, ਰਿਚਾ ਚੱਡਾ, ਨੀਨਾ ਗੁਪਤਾ ਸਮੇਤ ਹੋਰ ਕਲਾਕਾਰਾਂ ਦੀ ਅਦਾਕਾਰੀ ਵੀ ਕਮਾਲ ਦੀ ਦਿਖਾਈ ਦੇ ਰਹੀ ਹੈ । ਇਹ ਫ਼ਿਲਮ 24 ਜਨਵਰੀ 2020 ਨੂੰ ਰਿਲੀਜ਼ ਹੋਣ ਵਾਲੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network