ਲੁਧਿਆਣਾ ਦੇ ਰਹਿਣ ਵਾਲੇ ਪੰਕਜ ਕਪੂਰ ਦੀ ਪਹਿਲੀ ਫ਼ਿਲਮ ਨੇ ਹੀ ਜਿੱਤੇ ਸਨ 8 ਆਸਕਰ ਅਵਾਰਡ, ਇਸ ਤਰ੍ਹਾਂ ਸ਼ੁਰੂ ਹੋਇਆ ਫ਼ਿਲਮੀ ਸਫ਼ਰ

written by Rupinder Kaler | May 29, 2020

ਅਦਾਕਾਰੀ ਦੀ ਇਸ ਦੁਨੀਆ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਦਾ ਕਿਰਦਾਰ ਉਹਨਾਂ ਦੀ ਪਹਿਚਾਣ ਬਣਦਾ ਹੈ । ਅਸੀਂ ਗੱਲ ਕਰ ਰਹੇ ਹਾਂ ਪੰਕਜ ਕਪੂਰ ਦੀ । ਪੰਕਜ ਕਪੂਰ ਦਾ ਜਨਮ 29 ਮਈ 1954 ਨੂੰ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਸੀ । ਪੰਕਜ ਨੇ ਅਦਾਕਾਰੀ ਦੀ ਪੜ੍ਹਾਈ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਕੀਤੀ ਸੀ । ਇਸ ਤੋਂ ਬਾਅਦ ਉਹ ਆਪਣਾ ਕਰੀਅਰ ਬਨਾਉਣ ਲਈ ਮੁੰਬਈ ਚਲੇ ਗਏ । ਪੰਕਜ ਕਪੂਰ ਨੂੰ ਪਹਿਲੀ ਵਾਰ ਫ਼ਿਲਮ ‘ਗਾਂਧੀ’ ਵਿੱਚ ਦੇਖਿਆ ਗਿਆ ਸੀ ।

ਪੰਕਜ ਕਪੂਰ ਦਾ ਰੋਲ ਬਹੁਤ ਘੱਟ ਸੀ ਪਰ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਪੰਕਜ ਨੇ ਫ਼ਿਲਮ ਵਿੱਚ ਗਾਂਧੀ ਦੇ ਸਕੱਤਰ ਪਿਆਰੇ ਲਾਲ ਨਈਅਰ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿਨ੍ਹਾਂ 1982 ਵਿੱਚ । ਇਹ ਫ਼ਿਲਮ ਆਸਕਰ ਅਵਾਰਡ ਲਈ ਵੱਖ ਵੱਖ ਸ਼੍ਰੇਣੀਆਂ ਲਈ 11 ਵਾਰ ਨਾਮੀਨੇਟ ਹੋਈ ਸੀ ਤੇ ਫ਼ਿਲਮ ਨੂੰ 8 ਆਸਕਰ ਅਵਾਰਡ ਮਿਲੇ ਸਨ ।

ਇਸ ਫ਼ਿਲਮ ਤੋਂ ਬਾਅਦ ਪੰਕਜ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ । ਇਸ ਤੋਂ ਬਾਅਦ ਪੰਕਜ ਕਪੂਰ ਆਫ਼ਿਸ ਆਫ਼ਿਸ ਸੀਰੀਅਲ ਵਿੱਚ ਨਜ਼ਰ ਆਏ ਸਨ । ਇਸ ਸੀਰੀਅਲ ਵਿੱਚ ਨਿਭਾਇਆ ਉਹਨਾ ਦਾ ਕਿਰਦਾਰ ਮੁਸੱਦੀ ਲਾਲ ਘਰ ਘਰ ਪਹੁੰਚ ਗਿਆ ਤੇ ਇਹ ਨਾਂਅ ਹੀ ਉਹਨਾਂ ਦੀ ਪਹਿਚਾਣ ਬਣ ਗਿਆ । ਪੰਕਜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਦੋ ਵਿਆਹ ਕੀਤੇ ਸਨ ।

ਪਹਿਲਾ ਵਿਆਹ ਉਹਨਾਂ ਨੇ ਨੀਲਿਮਾ ਅਜ਼ੀਮ ਨਾਲ ਕੀਤਾ ਸੀ । ਇਹ ਵਿਆਹ 1974 ਵਿੱਚ ਟੁੱਟ ਗਿਆ ਸੀ । ਇਸ ਤੋਂ ਬਾਅਦ ਉਹਨਾਂ ਨੇ 1988 ਵਿੱਚ ਸੁਪ੍ਰਿਆ ਪਾਠਕ ਨਾਲ ਦੂਜਾ ਵਿਆਹ ਕੀਤਾ ਸੀ ।

0 Comments
0

You may also like