ਪੰਕਜ ਤ੍ਰਿਪਾਠੀ ਦੀ ਹਾਲੀਵੁੱਡ ਵਿੱਚ ਐਂਟਰੀ, ਮਿਲੀ ਇਹ ਵੱਡੀ ਫਿਲਮ 

written by Rupinder Kaler | February 08, 2019

'ਨਿਊਟਨ' ਤੇ 'ਫੁਕਰੇ' ਜਿਹੀਆਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਪੰਕਜ ਤ੍ਰਿਪਾਠੀ ਦੀ ਹਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ । ਆਪਣੀ ਅਦਾਕਾਰੀ ਨਾਲ ਲੱਖਾਂ ਫੈਨਸ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਕਜ ਤ੍ਰਿਪਾਠੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਜਾਂਦਾ ਹੈ ।ਹਾਲ ਹੀ 'ਚ ਪੰਕਜ ਨੂੰ ਰਣਵੀਰ ਸਿੰਘ ਸਟਾਰਰ ਫਿਲਮ '83' 'ਚ ਕਾਸਟ ਕੀਤਾ ਗਿਆ ਹੈ।

https://www.youtube.com/watch?v=WaVJKdxwwNs

ਇਸ ਦਾ ਐਲਾਨ ਇੱਕ ਦਿਨ ਪਹਿਲਾਂ ਹੀ ਹੋਇਆ ਹੈ। ਫ਼ਿਲਮ 'ਚ ਉਹ ਭਾਰਤੀ ਟੀਮ ਦੇ ਮੈਨੇਜਰ ਮਾਨ ਸਿੰਘ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਪੰਕਜ ਤ੍ਰਿਪਾਠੀ ਨੂੰ ਹਾਲੀਵੁੱਡ ਫ਼ਿਲਮ ਵੀ ਮਿਲੀ ਹੈ। ਜੀ ਹਾਂ, ਪੰਕਜ ਤ੍ਰਿਪਾਠੀ ਅਵੈਂਜਰਸ ਦੇ ਐਕਟਰ  ਨਾਲ ਹਾਲੀਵੁੱਡ ਫ਼ਿਲਮ 'ਢਾਕਾ' 'ਚ ਨਜ਼ਰ ਆਉਣਗੇ।

https://www.youtube.com/watch?v=jrW5KYVqpV0

ਇਸ ਦੀ ਸ਼ੂਟਿੰਗ ਬੀਤੇ ਸਾਲ ਨਵੰਬਰ 'ਚ ਸ਼ੁਰੂ ਹੋਈ ਸੀ। ਹੁਣ ਫ਼ਿਲਮ ਦੀ ਸ਼ੂਟਿੰਗ ਥਾਈਲੈਂਡ 'ਚ ਹੋਣੀ ਹੈ ਜਿੱਥੇ ਪੰਕਜ ਟੀਮ ਨਾਲ ਜੁੜਣਗੇ। ਇਸ ਫ਼ਿਲਮ 'ਚ ਪੰਕਜ ਤੋਂ ਇਲਾਵਾ ਬਾਲੀਵੁੱਡ ਸਟਾਰਸ ਰਣਦੀਪ ਹੁੱਡਾ ਤੇ ਮਨੋਜ ਵਾਜਪਾਈ ਵੀ ਹੋਣਗੇ।

0 Comments
0

You may also like