ਅੱਜ ਹੈ ਪੰਕਜ ਉਦਾਸ ਦਾ ਜਨਮ ਦਿਨ, ਕਿਸੇ ਵੀ ਸ਼ੋਅ 'ਚ ਗਾਉਣ ਤੋਂ ਪਹਿਲਾਂ ਇਸ ਧਾਰਮਿਕ ਮੰਤਰ ਦਾ ਉਚਾਰਨ ਕਰਦੇ ਹਨ ਗਜ਼ਲ ਗਾਇਕ ਪੰਕਜ ਉਦਾਸ  

Written by  Rupinder Kaler   |  May 17th 2019 11:36 AM  |  Updated: May 17th 2019 11:36 AM

ਅੱਜ ਹੈ ਪੰਕਜ ਉਦਾਸ ਦਾ ਜਨਮ ਦਿਨ, ਕਿਸੇ ਵੀ ਸ਼ੋਅ 'ਚ ਗਾਉਣ ਤੋਂ ਪਹਿਲਾਂ ਇਸ ਧਾਰਮਿਕ ਮੰਤਰ ਦਾ ਉਚਾਰਨ ਕਰਦੇ ਹਨ ਗਜ਼ਲ ਗਾਇਕ ਪੰਕਜ ਉਦਾਸ  

ਗਜ਼ਲ ਗਾਇਕੀ ਦੀ ਦੁਨੀਆਂ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੇ ਪੰਕਜ ਉਦਾਸ ਦਾ ਜਨਮ ੧੭ ਮਈ ੧੯੫੧ ਨੂੰ ਗੁਜਰਾਤ ਦੇ ਜੇਤਪੁਰ ਵਿੱਚ ਹੋਇਆ ਸੀ । ਉਹਨਾਂ ਨੇ ਜਗਜੀਤ ਸਿੰਘ ਤੇ ਤਲਤ ਅਜੀਜ ਵਰਗੇ ਫਨਕਾਰਾਂ ਨਾਲ ਮਿਲਕੇ ਗਜ਼ਲ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਇਆ । ਹਿੰਦੀ ਸਿਨੇਮਾ ਵਿੱਚ ਪੰਕਜ ਦੀਆ ਗਜ਼ਲਾਂ ਕਿਸੇ ਜਾਦੂ ਤੋਂ ਘੱਟ ਨਹੀਂ ਸਨ । ਪੰਕਜ ਦੀਆ ਗਜ਼ਲਾਂ ਹਰ ਕਿਸੇ ਦੇ ਦਿਲ ਨੂੰ ਸਕੂਨ ਦਿੰਦੀਆਂ ਹਨ ।

pankaj-udhas-with-wife pankaj-udhas-with-wife

ਇਸ ਆਰਟੀਕਲ ਵਿੱਚ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਰੋਚਕ ਗੱਲਾਂ ਦੱਸਦੇ ਹਾਂ । ਪੰਕਜ ਉਦਾਸ ਨੂੰ ਮਿਲਣ ਵਾਲਾ ਪਹਿਲਾ ਇਨਾਮ 51 ਰੁਪਏ ਦਾ ਸੀ । ਦਰਅਸਲ ਪੰਕਜ ਉਦਾਸ ਦੇ ਵੱਡੇ ਭਰਾ ਵੀ ਮਸ਼ਹੂਰ ਗਾਇਕ ਸਨ । ਜਦੋਂ ਭਾਰਤ ਚੀਨ ਵਿਚਾਲੇ ਜੰਗ ਚੱਲ ਰਹੀ ਤਾਂ ਇਸ ਸਮੇਂ ਦੌਰਾਨ ਪੰਕਜ ਦੇ ਭਰਾ ਦਾ ਇੱਕ ਸਟੇਜ ਸ਼ੋਅ ਹੋਇਆ ਜਿੱਥੇ ਪੰਕਜ ਨੇ ਪਹਿਲੀ ਵਾਰ ਗਾਣਾ ਗਾਇਆ 'ਏ ਮੇਰੇ ਵਤਨ ਕੇ ਲੋਗੋ' । ਇਸ ਗਾਣੇ ਨੂੰ ਸੁਣਕੇ ਕਿਸੇ ਸਰੋਤੇ ਨੇ ਪੰਕਜ ਨੂੰ 51 ਰੁਪਏ ਇਨਾਮ ਦਿੱਤੇ ਸਨ ।

https://www.youtube.com/watch?v=HbQud4yWoog

ਪੰਕਜ ਨੇ ਰਾਜਕੋਟ ਤੇ ਸੰਗੀਤ ਤੇ ਨਾਟ ਅਕਾਦਮੀ ਤੋਂ ਚਾਰ ਸਾਲ ਤਬਲਾ ਵਜਾਉਣਾ ਸਿੱਖਿਆ ਹੈ । ਇਸ ਤੋਂ ਬਾਅਦ ਉਹਨਾਂ ਨੇ ਮੁੰਬਈ ਦੇ ਇੱਕ ਕਾਲਜ ਤੋਂ ਵਿਗਿਆਨ ਵਿਸ਼ੇ ਵਿੱਚ ਬੈਚਲਰ ਡਿਗਰੀ ਕੀਤੀ ਸੀ । ਇਸ ਦੇ ਨਾਲ ਹੀ ਪੰਕਜ ਨੇ ਮਾਸਟਰ ਨਵਰੰਗ ਤੋਂ ਕਲਾਸੀਕਲ ਸੰਗੀਤ ਦੀਆਂ ਬਰੀਕੀਆਂ ਵੀ ਸਿੱਖੀਆਂ ਸਨ ।

https://www.youtube.com/watch?v=ZHq-pNYQ3gI

ਪੰਕਜ ਇੱਕ ਜ਼ਿਮੀਂਦਾਰ ਪਰਿਵਾਰ ਵਿੱਚੋਂ ਸਨ, ਸੰਗੀਤ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ । ਪਰ ਉਹਨਾਂ ਦੇ ਦੋਵੇਂ ਵੱਡੇ ਭਰਾ ਗਾਇਕ ਬਣ ਗਏ ਸਨ । ਜਿਸ ਕਰਕੇ ਪੰਕਜ ਵੀ ਸੰਗੀਤ ਦਾ ਰਿਆਜ਼ ਕਰਨ ਲੱਗੇ ਸਨ । ਬਾਲੀਵੁੱਡ ਵਿੱਚ ਪੰਕਜ ਨੂੰ ਗਾਉਣ ਦਾ ਪਹਿਲਾ ਮੌਕਾ 1982 ਵਿੱਚ ਮਿਲਿਆ, ਉਹਨਾਂ ਨੇ ਫ਼ਿਲਮ ਕਾਮਨਾ ਵਿੱਚ ਗਾਇਆ ।

https://www.youtube.com/watch?v=g0w40gAKISk

ਪੰਕਜ ਮੁਤਾਬਿਕ ਇਸ ਫ਼ਿਲਮ ਦੇ ਸਾਰੇ ਕਲਾਕਾਰ ਨਵੇਂ ਸਨ ਇਸ ਲਈ ਫ਼ਿਲਮ ਦੇ ਡਾਇਰੈਕਟਰ ਨੂੰ ਨਵੀਂ ਅਵਾਜ਼ ਦੀ ਜ਼ਰੂਰਤ ਸੀ ਤੇ ਪੰਕਜ ਦਾ ਨਾਂ ਊਸ਼ਾ ਖੰਨਾ ਨੇ ਸੁਝਾਇਆ ਸੀ । ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਰਹੀ । ਜਿਸ ਕਰਕੇ ਪੰਕਜ ਨੂੰ ਕੰਮ ਨਹੀਂ ਸੀ ਮਿਲ ਰਿਹਾ ਤੇ ਉਹ ਕੈਨੇਡਾ ਚਲੇ ਗਏ ਇੱਥੇ ਉਹਨਾਂ ਨੇ ਗਜ਼ਲਾਂ ਵੱਲ ਰੁਖ ਕੀਤਾ ਜਿਸ ਲਈ ਉਹਨਾਂ ਨੇ ਉਰਦੂ ਵੀ ਸਿੱਖਿਆ । ਇਸ ਤੋਂ ਬਾਅਦ ਉਹ ਵਤਨ ਵਾਪਿਸ ਆ ਗਏ ।

https://www.youtube.com/watch?v=NcJD-XpsiFQ

ਵਤਨ ਆਉਂਦੇ ਹੀ ਪੰਕਜ ਨੇ ਆਪਣੀ ਪਹਿਲੀ ਗਜ਼ਲ ਐਲਬਮ ਆਹਟ 1980 ਵਿੱਚ ਰਿਲੀਜ਼ ਕੀਤੀ । ਇਸ ਐਲਬਮ ਨਾਲ ਹੀ ਪੰਕਜ ਨੇ ਤਰੱਕੀ ਦਾ ਰਾਹ ਫੜ ਲਿਆ । ਉਹਨਾਂ ਦਾ 1986  ਵਿੱਚ ਆਈ ਫ਼ਿਲਮ ਨਾਮ ਦਾ 'ਗਾਣਾ ਚਿੱਠੀ ਆਈ ਹੈ' ਲੋਕਾਂ ਨੂੰ ਕਾਫੀ ਪਸੰਦ ਆਇਆ । ਇਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਗਾਇਆ । ਪੰਕਜ ਉਦਾਸ ਮੁਤਾਬਿਕ ਉਹ ਅੱਜ ਵੀ ਕਿਸੇ ਵੀ ਸ਼ੋਅ ਵਿੱਚ ਗਾਉਣ ਤੋਂ ਪਹਿਲਾਂ ਹਨੂੰਮਾਨ ਚਾਲੀਸਾ ਜ਼ਰੂਰ ਪੜ੍ਹਦੇ ਹਨ ।

https://www.youtube.com/watch?v=v0_IRIFYC0k


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network