ਪਾਪਾ ਬੋਨੀ ਕਪੂਰ ਧੀ ਲਈ ਲੱਭ ਰਹੇ ਹਨ ਲਾੜਾ, ਜਾਨ੍ਹਵੀ ਦੇ ਹੋਣ ਵਾਲੇ ਪਤੀ 'ਚ ਲੱਭ ਰਹੇ ਨੇ ਅਜਿਹੇ ਗੁਣ

written by Lajwinder kaur | July 28, 2022

Janhvi Kapoor's dad Boney Kapoor Find his daughter's would-be groom: ਬਾਲੀਵੁੱਡ ਦੀ ਪਹਿਲੀ ਲੇਡੀ ਸੁਪਰਸਟਾਰ ਸ਼੍ਰੀਦੇਵੀ ਅਤੇ ਫਿਲਮ ਮੇਕਰ ਬੋਨੀ ਕਪੂਰ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਨੇ ਆਪਣੀ ਖੂਬਸੂਰਤੀ ਅਤੇ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ। ਇਨ੍ਹੀਂ ਦਿਨੀਂ ਜਾਨ੍ਹਵੀ ਆਪਣੀ ਅਗਲੀ ਫਿਲਮ 'ਗੁੱਡ ਲੱਕ ਜੈਰੀ' ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ।

ਉਨ੍ਹਾਂ ਦੀ ਫਿਲਮ ਕੱਲ ਯਾਨੀ 29 ਜੁਲਾਈ ਨੂੰ ਡਿਜ਼ਨੀ ਹੌਟਸਟਾਰ 'ਤੇ ਪ੍ਰਸਾਰਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਫਿਲਮ ਦੀ ਪ੍ਰਮੋਸ਼ਨ ਦੌਰਾਨ, ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਪਿਤਾ ਬੋਨੀ ਕਪੂਰ ਕਿਵੇਂ ਦਾ ਜਵਾਈ ਭਾਲਦੇ ਨੇ।

ਹੋਰ ਪੜ੍ਹੋ : BABY VERMA: ਪਰਮੀਸ਼ ਵਰਮਾ ਨੇ ਆਪਣੇ ਹੋਣ ਵਾਲੇ ਬੱਚੇ ਲਈ ਰੱਖੀ ਬੇਬੀ ਸ਼ਾਵਰ ਪਾਰਟੀ, ਪਤਨੀ ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

inside imge of janhvi

ਜਾਨ੍ਹਵੀ ਕਪੂਰ ਹਾਲ ਹੀ 'ਚ ਆਪਣੀ ਫਿਲਮ 'ਗੁੱਡ ਲੱਕ ਜੈਰੀ' ਦੇ ਪ੍ਰਮੋਸ਼ਨ ਲਈ ਸਿਧਾਰਥ ਕਾਨਨ ਦੇ ਸ਼ੋਅ 'ਚ ਪਹੁੰਚੀ ਸੀ। ਇਸ ਦੌਰਾਨ ਜਾਹਨਵੀ ਕਪੂਰ ਨੇ ਦੱਸਿਆ ਕਿ ਪਾਪਾ ਦੀ ਇੱਕ ਹੀ ਇੱਛਾ ਹੈ। ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ। ਪਾਪਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੋਵੇਂ ਜਵਾਈ ਵੀ ਉਨ੍ਹਾਂ ਵਾਂਗ ਹੀ ਉੱਚੇ ਲੰਬੇ ਹੋਣ।

janhvi kapoor image

ਜਾਨ੍ਹਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਦਾ ਕੱਦ 6'1 ਹੈ। ਪਿਤਾ ਬਾਰੇ ਗੱਲ ਕਰਦੇ ਹੋਏ ਜਾਨ੍ਹਵੀ ਨੇ ਕਿਹਾ, 'ਜਦੋਂ ਅਸੀਂ ਛੋਟੇ ਸੀ ਤਾਂ ਪਿਤਾ ਸਾਨੂੰ ਕਹਿੰਦੇ ਸਨ ਕਿ ਤੁਸੀਂ ਦੋਵੇਂ ਪੂਰੀ ਦੁਨੀਆ ਦੀ ਯਾਤਰਾ ਕਰੋ। ਤਾਂ ਕਿ ਵਿਆਹ ਤੋਂ ਬਾਅਦ ਤੁਸੀਂ ਆਪਣੇ ਪਤੀਆਂ ਨੂੰ ਦੱਸ ਸਕੋ ਕਿ ਪਾਪਾ ਸਾਨੂੰ ਵਿਆਹ ਤੋਂ ਪਹਿਲਾਂ ਦੁਨੀਆ ਭਰ 'ਚ ਘੁੰਮਾ ਚੁੱਕੇ ਹਨ।

'Besties' Sara Alia Khan and Janhvi Kapoor had 'near-death' experience in Kedarnath Image Source: Twitter

ਜਾਨ੍ਹਵੀ ਕਪੂਰ ਦੀ 'ਗੁੱਡ ਲੱਕ ਜੈਰੀ' ਇੱਕ ਕ੍ਰਾਈਮ ਥ੍ਰਿਲਰ ਕਾਮੇਡੀ ਫਿਲਮ ਹੈ। ਇਸ ਫਿਲਮ 'ਚ ਉਹ ਡਰੱਗ ਮਾਫੀਆ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫਿਲਮ ਨੂੰ ਸਿਧਾਰਥ ਸੇਨ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਉਨ੍ਹਾਂ ਤੋਂ ਇਲਾਵਾ ਨੀਰਜ ਸੂਦ, ਸਾਹਿਲ ਮਹਿਤਾ, ਸੰਦੀਪ ਮਹਿਤਾ, ਜਸਵੰਤ ਸਿੰਘ ਦਲਾਲ ਵੀ ਅਹਿਮ ਭੂਮਿਕਾਵਾਂ 'ਚ ਹਨ। ਇਸ ਫ਼ਿਲਮ ਨੂੰ ਲੈ ਕੇ ਜਾਨ੍ਹਵੀ ਕਾਫੀ ਉਤਸੁਕ ਹੈ। ਦੱਸ ਦਈਏ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹਾਲ ਹੀ ‘ਚ ਜਾਨ੍ਹਵੀ ਕਰਨ ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ‘ਚ ਸਾਰਾ ਅਲੀ ਖ਼ਾਨ ਦੇ ਨਾਲ ਨਜ਼ਰ ਆਈ ਸੀ।

You may also like