
ਫਲ ਖਾਣਾ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਪਪੀਤਾ( Papaya) ਖਾਣ ਦੇ ਫਾਇਦੇ (BeneFits) ਬਾਰੇ ਦੱਸਾਂਗੇ । ਪਪੀਤਾ ਇੱਕ ਅਜਿਹਾ ਫਲ ਹੈ ਜਿਸ ‘ਚ ਵਿਟਾਮਿਨ ਏ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ । ਇਸ ਦੇ ਨਾਲ ਹੀ ਇਸ ‘ਚ ਫਾਈਬਰ ਵੀ ਵੱਡੀ ਮਾਤਰਾ ‘ਚ ਹੁੰਦੀ ਹੈ । ਇਸ ਦੇ ਸੇਵਨ ਦੇ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ । ਪਪੀਤੇ ਦਾ ਸੇਵਨ ਕਰਨ ਦੇ ਨਾਲ ਪਾਚਨ ਪ੍ਰਕਿਰਿਆ ਨਾਲ ਸਬੰਧਤ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪਪੀਤੇ ‘ਚ ਐਂਟੀਆਕਸੀਡੈਂਟ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।

ਹੋਰ ਪੜ੍ਹੋ : ਪਾਰਵਤੀ ਦੀ ਭੂਮਿਕਾ ਨਿਭਾਉਣ ਵਾਲੀ ਪੂਜਾ ਬਨਰਜੀ ਅਸਲ ਜ਼ਿੰਦਗੀ ‘ਚ ਹੈ ਬਹੁਤ ਹੀ ਬੋਲਡ
ਪਪੀਤਾ ਔਰਤਾਂ ‘ਚ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਲਈ ਵੀ ਪਪੀਤੇ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ।ਜਿਨ੍ਹਾਂ ਲੋਕਾਂ ਨੂੰ ਲੀਵਰ ਸਬੰਧੀ ਕੋਈ ਪ੍ਰੇਸ਼ਾਨੀ ਹੈ ਉਨ੍ਹਾਂ ਲਈ ਪਪੀਤਾ ਰਾਮਬਾਣ ਤੋਂ ਘੱਟ ਨਹੀਂ ਇਸ ਦਾ ਸੇਵਨ ਕਰਕੇ ਲੀਵਰ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

ਇਸ ਤੋਂ ਇਲਾਵਾ ਪਪੀਤਾ ਔਰਤਾਂ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਪਪੀਤਾ ਔਰਤਾਂ ਨੂੰ ਅਨਿਯਮਿਤ ਮਾਹਵਾਰੀ ਅਤੇ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਗਲੋਇੰਗ ਸਕਿਨ ਲਈ ਵੀ ਪਪੀਤਾ ਲਾਹੇਵੰਦ ਮੰਨਿਆ ਜਾਂਦਾ ਹੈ । ਅੱਜ ਕੱਲ੍ਹ ਤਾਂ ਪਪੀਤੇ ਦੇ ਫੇਸਪੈਕ ਵੀ ਬਜ਼ਾਰ ‘ਚ ਉਪਲਬਧ ਹਨ ।ਪਪੀਤਾ ਮੁਹਾਸੇ, ਪਿਗਮੈਂਟੇਸ਼ਨ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਪਪੀਤੇ ਨੂੰ ਖਾਲੀ ਪੇਟ ਖਾਣ ਦੇ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਖਤਰਾ ਕਈ ਗੁਣਾਂ ਘਟ ਜਾਂਦਾ ਹੈ । ਤੁਸੀਂ ਵੀ ਪਪੀਤੇ ਨੂੰ ਆਪਣੇ ਫਲਾਂ ‘ਚ ਸ਼ਾਮਿਲ ਕਰਕੇ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ।