ਫ਼ਿਲਮ "ਪ੍ਰਾਹੁਣਾ" 'ਚ ਦੇਖਣ ਨੂੰ ਮਿਲਣਗੇ ਇਹ ਸਾਰੇ ਪ੍ਰਾਹੁਣੇ

Written by  Rajan Sharma   |  September 20th 2018 01:05 PM  |  Updated: September 20th 2018 01:05 PM

ਫ਼ਿਲਮ "ਪ੍ਰਾਹੁਣਾ" 'ਚ ਦੇਖਣ ਨੂੰ ਮਿਲਣਗੇ ਇਹ ਸਾਰੇ ਪ੍ਰਾਹੁਣੇ

28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਪ੍ਰਾਹੁਣਾ' parahuna ਬਹੁਤ ਧਮਾਲਾਂ ਪਾਉਣ ਵਾਲੀ ਹੈ ਇਹ ਅਸੀਂ ਟੀਮ ਦੀ ਸਟਾਰਕਾਸਟ ਵਲੋਂ ਰੋਜ਼ਾਨਾ ਪੋਸਟ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਆਦਿ ਤੋਂ ਦੇਖ ਸਕਦੇ ਹਾਂ| ਇਸ ਫਿਲਮ 'ਚ ਕੁਲਵਿੰਦਰਾ ਬਿੱਲਾ ਜਿਥੇ ਜੰਟਾ ਦਾ ਕਿਰਦਾਰ ਨਿਭਾਅ ਰਹੇ ਹਨ ਓਥੇ ਹੀ ਵਾਮਿਕਾ ਗਾਬੀ (ਮਾਣੋ) ਦਾ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਦਾ ਵਿਆਹ ਵੀ ਸਾਨੂੰ ਫਿਲਮ 'ਚ ਦੇਖਣ ਨੂੰ ਮਿਲੇਗਾ, ਜਿਸ ਦਾ ਅੰਦਾਜ਼ਾ ਨਵੇਂ ਰਿਲੀਜ਼ ਹੋਏ ਪੋਸਟਰਸ ਤੋਂ ਲੱਗ ਹੀ ਚੁੱਕਾ ਹੈ। ਵਿਆਹ ਵਿੱਚ ਕਈ ਅਲੱਗ ਅਲੱਗ ਪ੍ਰਾਹੁਣੇ ਆਣਗੇ |

Parahuna

ਸਰਦਾਰ ਸੋਹੀ ਇਸ ਫਿਲਮ ਵਿੱਚ ਸਭ ਤੋਂ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਉਂਦੇ ਹੋਏ ਨਜਰ ਆਣਗੇ, ਅਤੇ ਸਭ ਉੱਪਰ ਆਪਣਾ ਰੋਅਬ ਪਾਉਂਦੇ ਨਜ਼ਰ ਆ ਰਹੇ ਹਨ।

https://www.instagram.com/p/Bn6NHali5zV/?tagged=parahuna

ਇਸ ਫ਼ਿਲਮ 'ਚ ਜਿਹੜਾ ਦੂਸਰਾ ਮੁੱਖ ਪ੍ਰਾਹੁਣਾ ਹੋਵੇਗਾ ਉਹ ਹੈ ਕਰਮਜੀਤ ਅਨਮੋਲ| ਫਿਲਮ 'ਚ ਕਰਮਜੀਤ ਅਨਮੋਲ ਲੰਬੜਦਾਰ ਬਣਕੇ ਵੱਡੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ|

ਵਾਮਿਕਾ ਗਾਬੀ ਜੋ ਕਿ ਫ਼ਿਲਮ ਦੀ ਮੁੱਖ ਅਦਾਕਾਰਾ ਹੈ ਅਤੇ ਉਹਨਾਂ ਦਾ ਵਿਆਹ ਕੁਲਵਿੰਦਰ ਬਿੱਲਾ ਨਾਲ ਦਿਖਾਇਆ ਗਿਆ ਹੈ ਅਤੇ ਉਹ ਫਿਲਮ 'ਚ ਮਾਣੋ ਦਾ ਕਿਰਦਾਰ ਨਿਭਾਅ ਰਹੀ ਹੈ, ਜਿਹੜੀ ਹੋਣ ਵਾਲੀ ਵਹੁਟੀ ਵੀ ਹੈ।

https://www.instagram.com/p/Bn8ZcTaD-Gt/?tagged=parahuna

ਕੁਲਵਿੰਦਰ ਬਿੱਲਾ ਫਿਲਮ 'ਚ ਜੰਟਾ ਨਾਂ ਦੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਉਹ ਇਸ ਫ਼ਿਲਮ ਵਿੱਚ ਹੋਣਾ ਵਾਲਾ ਪ੍ਰਾਹੁਣਾ ਵੀ ਹੈ|

https://www.instagram.com/p/Bn8XAFxl_sa/?taken-by=kulwinderbilla

ਦੱਸ ਦੇਈਏ ਕਿ ਕੁਝ ਦਿਨ ਪਹਿਲਾ ਇਸ ਫ਼ਿਲਮ parahuna ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਜੋ ਕੀ ਸਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਇਹ ਇਕ ਰੋਮਾਂਟਿਕ ਫ਼ਿਲਮ ਹੋਣ ਦੇ ਨਾਲ ਨਾਲ ਕਾਮੇਡੀ ਡਰਾਮਾ ਫ਼ਿਲਮ ਵੀ ਹੈ| ਟ੍ਰੇਲਰ ਹੂਣ ਤੱਕ 3.4 ਮਿਲੀਅਨ ਤੋਂ ਵੀ ਵੱਧ ਵਿਊਜ਼ ਹਾਸਿਲ ਕਰ ਚੁੱਕਾ ਹੈ|

https://www.youtube.com/watch?v=_jAcoKEBZzw&t=2s

ਇਹ ਕੁਲਵਿੰਦਰ ਬਿੱਲਾ kulwinder billa ਦੀ ਦੂਸਰੀ ਪੰਜਾਬੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੁਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਤੋਂ ਪਹਿਲਾ ਉਹਨਾਂ ਦੁਆਰਾ “ਸੂਬੇਦਾਰ ਯੋਗਿੰਦਰ ਸਿੰਘ” ਫ਼ਿਲਮ ਕੀਤੀ ਗਈ ਸੀ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network