ਪੰਜਾਬੀ ਕਲਾਕਾਰਾਂ ਨੇ ਇੰਗਲੈਂਡ 'ਚ ਲਗਾਈਆਂ ਰੌਣਕਾਂ, ਕੁਲਵਿੰਦਰ ਬਿੱਲਾ ਨੇ ਸਾਂਝਾ ਕੀਤਾ ਵੀਡੀਓ

Written by  Aaseen Khan   |  October 08th 2019 02:44 PM  |  Updated: October 08th 2019 02:44 PM

ਪੰਜਾਬੀ ਕਲਾਕਾਰਾਂ ਨੇ ਇੰਗਲੈਂਡ 'ਚ ਲਗਾਈਆਂ ਰੌਣਕਾਂ, ਕੁਲਵਿੰਦਰ ਬਿੱਲਾ ਨੇ ਸਾਂਝਾ ਕੀਤਾ ਵੀਡੀਓ

ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਦਾ ਇੰਗਲੈਂਡ 'ਚ ਸ਼ੂਟ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਫ਼ਿਲਮ ਦੀ ਸਟਾਰਕਾਸਟ ਵੱਲੋਂ ਆਏ ਦਿਨ ਹੋਈ ਕੋਈ ਨਾ ਕੋਈ ਵੀਡੀਓ ਸੈੱਟ ਤੋਂ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਕੁਲਵਿੰਦਰ ਬਿੱਲਾ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਫ਼ਿਲਮ ਦੀ ਸਟਾਰ ਕਾਸਟ ਗਾਇਕ ਕੁਲਵਿੰਦਰ ਬਿੱਲਾ ਨਾਲ ਤੂੰਬਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ 'ਚ ਫ਼ਿਲਮ ਵਿਚ ਫੀਮੇਲ ਲੀਡ ਰੋਲ ਨਿਭਾ ਰਹੀ ਰੁਬੀਨਾ ਬਾਜਵਾ, ਗੁਰਮੀਤ ਸਾਜਨ, ਹਾਰਬੀ ਸੰਘਾ ਤੇ ਫ਼ਿਲਮ ਦੀ ਬਾਕੀ ਦੀ ਟੀਮ ਨਜ਼ਰ ਆ ਰਹੀ ਹੈ। ਕੁਲਵਿੰਦਰ ਬਿੱਲਾ ਨਾਲ ਗਾਉਣ 'ਚ ਹਰ ਕੋਈ ਸਾਥ ਦੇ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਹੋਰ ਵੇਖੋ : 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 'ਚ ਰੁਬੀਨਾ ਬਾਜਵਾ ਨਾਲ ਬਣੇਗੀ ਕੁਲਵਿੰਦਰ ਬਿੱਲਾ ਦੀ ਜੋੜੀ, ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ

 

View this post on Instagram

 

#LaodedJatt @harbysangha @gigmestudio @ursukhsandhu @officialravinderbilla

A post shared by Kulwinderbilla (@kulwinderbilla) on

ਅੰਮ੍ਰਿਤ ਰਾਜ ਚੱਡਾ ਇਸ ਫ਼ਿਲਮ ਨੂੰ ਡਾਇਰੈਕਟਰ ਕਰ ਰਹੇ ਹਨ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ ‘ਚ ਫ਼ਿਲਮਾਇਆ ਜਾ ਰਿਹਾ ਹੈ। ਫ਼ਿਲਮ ਨੂੰ ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ, ਪੁਸ਼ਪਿੰਦਰ ਕੌਰ ਅਤੇ ਅਨਿਕੇਤ ਕਵਾਡੇ ਪ੍ਰੋਡਿਊਸ ਕਰ ਰਹੇ ਹਨ। 2018 ‘ਚ ਫ਼ਿਲਮ ‘ਪ੍ਰਾਹੁਣਾ’ ਨਾਲ ਕੁਲਵਿੰਦਰ ਬਿੱਲਾ ਨੇ ਸਿਨੇਮਾ ‘ਤੇ ਪਹਿਚਾਣ ਦਰਜ ਕਰਵਾਈ ਸੀ।ਹੁਣ ਇਸ ਫ਼ਿਲਮ ਦੇ ਸੀਕਵਲ ਯਾਨੀ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਨਾਲ ਇੱਕ ਵਾਰ ਹਰ ਕਿਸੇ ਨੂੰ ਹਸਾਉਣ ਵਾਲੇ ਹਨ ਜੋ ਕਿ 2020 'ਚ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network