ਗਾਇਕ ਹਿੰਮਤ ਸੰਧੂ ਨਹੀਂ ਭੁੱਲੀ 'ਪਰਾਂਦੇ' ਵਾਲੀ ਕੁੜੀ 

Written by  Rupinder Kaler   |  August 10th 2019 09:41 AM  |  Updated: August 10th 2019 09:41 AM

ਗਾਇਕ ਹਿੰਮਤ ਸੰਧੂ ਨਹੀਂ ਭੁੱਲੀ 'ਪਰਾਂਦੇ' ਵਾਲੀ ਕੁੜੀ 

ਗਾਇਕ ਹਿੰਮਤ ਸੰਧੂ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । 'ਪਰਾਂਦਾ' ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਣ ਵਾਲਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੀ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ । ਗੀਤ ਦਾ ਮਿਊਜ਼ਿਕ DESI CREW  ਨੇ ਦਿੱਤਾ ਹੈ । ਗਾਣੇ ਦੀ ਵੀਡੀਓ B2GEATHER PROS ਨੇ ਤਿਆਰ ਕੀਤਾ ਹੈ ।

https://www.instagram.com/p/B05vGfXBIWf/

ਹਿੰਮਤ ਸੰਧੂ ਦਾ ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੈ । ਜਿਸ ਵਿੱਚ ਉਹ ਪਰਾਂਦੇ ਵਾਲੀ ਉਸ ਕੁੜੀ ਦੀ ਸਿਫਤ ਕਰ ਰਿਹਾ ਹੈ, ਜਿਹੜੀ ਉਸ ਦੀਆਂ ਯਾਦਾਂ ਵਿੱਚ ਵੱਸੀ ਹੋਈ ਹੈ । ਇਹ ਗਾਣਾ ਹਿੰਮਤ ਸੰਧੂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਹੈ ।

ਇਸੇ ਲਈ ਇੱਕ ਦਿਨ ਵਿੱਚ ਹੀ ਇਸ ਗਾਣੇ ਦੇ ਵੀਵਰਜ਼ ੮ ਲੱਖ ਤੋਂ ਉਪਰ ਟੱਪ ਗਏ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿੰਮਤ ਸੰਧੂ ਨੇ ਇੱਕ ਗਾਣਾ ਸਕੰਦਰ-੨ ਫ਼ਿਲਮ ਲਈ ਗਾਇਆ ਸੀ । ਉਹਨਾਂ ਦੇ ਨਵੇਂ ਆਏ ਗਾਣੇ ਬੁਰਜ ਖਲੀਫਾ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਹੈ ।

https://www.instagram.com/p/B0a6IgQh7de/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network