ਦੇਖੋ ਵੀਡੀਓ : ਗਾਇਕ ਪਾਰਸ ਅਨੰਦ ਅਤੇ ਸਮ੍ਰਿਧੀ ਸ਼ਰਮਾ ਦੀ ਆਵਾਜ਼ ‘ਚ ਨਵਾਂ ਗੀਤ ‘LAIYAAAN’ ਹੋਇਆ ਰਿਲੀਜ਼
ਪੰਜਾਬੀ ਗਾਇਕ ਪਾਰਸ ਅਨੰਦ (Paras Anand) ਤੇ ਸਮ੍ਰਿਧੀ ਸ਼ਰਮਾ (Samridhi Sharma) ਆਪਣੇ ਨਵੇਂ ਗੀਤ ‘ਲਾਈਆਂ’ (Laiyaaan) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਉੱਤੇ ਕੀਤਾ ਗਿਆ ਹੈ ।
ਹੋਰ ਪੜ੍ਹੋ : ਸੁਸ਼ਮਿਤਾ ਸੇਨ ਨੇ ਪਿਆਰੀ ਪੋਸਟ ਪਾ ਕੇ ਬੁਆਏ ਫਰੈਂਡ ਰੋਹਮਨ ਸ਼ਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Sukh Bahoru & Samar Gill ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ Kar-JNation ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਸੁਸ਼ੀਲ ਸ਼ਰਮਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਪੀਟੀਸੀ ਰਿਕਾਰਡਜ਼ ਨਵੇਂ ਗਾਇਕਾਂ ਨੂੰ ਆਪਣੇ ਹੁਨਰ ਨੂੰ ਜੱਗ ਜ਼ਾਹਿਰ ਕਰਨ ਦਾ ਮੌਕਾ ਦਿੱਤਾ ਹੈ । ਗਾਇਕਾਂ ਦੀ ਆਵਾਜ਼ ਪੀਟੀਸੀ ਪੰਜਾਬੀ ਦੇ ਜ਼ਰੀਏ ਦੇਸ਼ ਅਤੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਦੀ ਹੈ ।