ਕੁਲਵਿੰਦਰ ਬਿੱਲਾ ਦੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 2020 'ਚ ਹੋਵੇਗੀ ਰਿਲੀਜ਼

written by Aaseen Khan | July 06, 2019

ਕੁਲਵਿੰਦਰ ਬਿੱਲਾ ਜਿੰਨ੍ਹਾਂ ਦੇ ਗਾਣੇ ਤਾਂ ਨੌਜਵਾਨਾਂ ਤੋਂ ਲੈ ਹਰ ਪੰਜਾਬੀ ਨੂੰ ਪਸੰਦ ਆਉਂਦੇ ਹਨ ਪਰ 2018 'ਚ ਫ਼ਿਲਮ 'ਪ੍ਰਾਹੁਣਾ' ਨਾਲ ਕੁਲਵਿੰਦਰ ਬਿੱਲਾ ਨੇ ਸਿਨੇਮਾ 'ਤੇ ਵੀ ਪਹਿਚਾਣ ਦਰਜ ਕਰਵਾਈ ਸੀ। ਹਾਲਾਂਕਿ ਕਿ ਉਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ 'ਚ ਅਹਿਮ ਭੂਮਿਕਾ ਨਿਭਾਈ ਸੀ ਪਰ ਪ੍ਰਾਹੁਣਾ ਫ਼ਿਲਮ 'ਚ ਲੀਡ ਰੋਲ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਹੁਣ ਇੱਕ ਵਾਰ ਫਿਰ ਕੁਲਵਿੰਦਰ ਬਿੱਲਾ ਅਗਲੇ ਸਾਲ ਯਾਨੀ 2020 'ਚ ਫ਼ਿਲਮ ਲੈ ਕੇ ਆ ਰਹੇ ਹਨ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' ਜਿਸ ਦਾ ਐਲਾਨ ਪਿਛਲੇ ਦਿਨੀਂ ਕੀਤਾ ਗਿਆ ਸੀ।

ਇਹ ਫ਼ਿਲਮ ਵੀ ਹਾਸਿਆਂ ਦੇ ਨਾਲ ਭਰਪੂਰ ਹੋਣ ਵਾਲੀ ਹੈ ਜਿਸ 'ਚ ਕੁਲਵਿੰਦਰ ਬਿੱਲਾ ਦਾ ਸਾਥ ਕਰਮਜੀਤ ਅਨਮੋਲ ਅਤੇ ਹਾਰਬੀ ਸੰਘਾ ਵਰਗੇ ਅਦਾਕਾਰ ਨਿਭਾਉਣਗੇ। ਫ਼ਿਲਮ ਨੂੰ ਅੰਮ੍ਰਿਤ ਰਾਜ ਚੱਡਾ ਡਾਇਰੈਕਟਰ ਕਰ ਰਹੇ ਹਨ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ 'ਚ ਫ਼ਿਲਮਾਇਆ ਜਾਵੇਗਾ। ਫ਼ਿਲਮ ਨੂੰ ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ, ਪੁਸ਼ਪਿੰਦਰ ਕੌਰ ਅਤੇ ਅਨਿਕੇਤ ਕਵਾਡੇ ਪ੍ਰੋਡਿਊਸ ਕਰ ਰਹੇ ਹਨ। ਹੋਰ ਵੇਖੋ : ਕੁਲਵਿੰਦਰ ਬਿੱਲਾ ਤੇ ਨਵਦੀਪ ਕਲੇਰ ਚੋਂ ਕਿਸ ਦੇ ਪੱਟਾਂ 'ਚ ਹੈ ਵੱਧ ਜ਼ੋਰ, ਦੇਖੋ ਢੋਲ ਜਗੀਰੋ 'ਤੇ ਪੈਂਦੇ ਭੰਗੜੇ
 
View this post on Instagram
 

New song coming soon ..

A post shared by Kulwinderbilla (@kulwinderbilla) on

ਇਸ ਤੋਂ ਪਹਿਲਾਂ ਫ਼ਿਲਮ ਦੀ ਰਿਲੀਜ਼ ਤਰੀਕ ਇਸੇ ਸਾਲ ਸਤੰਬਰ 'ਚ ਤੈਅ ਕੀਤੀ ਗਈ ਸੀ ਪਰ ਹੁਣ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ ਜਿਸ ਦੀ ਰਿਲੀਜ਼ ਦੀ ਤਰੀਕ ਹਾਲੇ ਸਾਹਮਣੇ ਨਹੀਂ ਆਈ ਹੈ। ਦੇਖਣਾ ਹੋਵੇਗਾ ਪ੍ਰਾਹੁਣਾ ਫ਼ਿਲਮ ਤੋਂ ਬਾਅਦ ਹੁਣ ਪ੍ਰਾਹੁਣਿਆਂ ਨੂੰ ਦਫ਼ਾ ਕਰੋ ਦਰਸ਼ਕਾਂ ਦਾ ਦਿਲ ਜਿੱਤ ਪਾਉਂਦੀ ਹੈ ਜਾਂ ਨਹੀਂ।

0 Comments
0

You may also like