'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 'ਚ ਰੁਬੀਨਾ ਬਾਜਵਾ ਨਾਲ ਬਣੇਗੀ ਕੁਲਵਿੰਦਰ ਬਿੱਲਾ ਦੀ ਜੋੜੀ, ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ

Written by  Aaseen Khan   |  September 27th 2019 01:22 PM  |  Updated: September 27th 2019 01:55 PM

'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 'ਚ ਰੁਬੀਨਾ ਬਾਜਵਾ ਨਾਲ ਬਣੇਗੀ ਕੁਲਵਿੰਦਰ ਬਿੱਲਾ ਦੀ ਜੋੜੀ, ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ

2018 'ਚ ਆਈ ਫ਼ਿਲਮ ਪ੍ਰਾਹੁਣਾ ਨਾਲ ਨਾਇਕ ਦੇ ਤੌਰ 'ਤੇ ਸਿਨੇਮਾ 'ਚ ਡੈਬਿਊ ਕਰਨ ਵਾਲੇ ਗਾਇਕ ਕੁਲਵਿੰਦਰ ਬਿੱਲਾ ਹੁਣ ਇਸ ਫ਼ਿਲਮ ਦਾ ਸੀਕਵਲ ਲੈ ਕੇ ਆ ਰਹੇ ਹਨ ਜਿਸ ਦਾ ਸ਼ੂਟ ਪਿਛਲੇ ਦਿਨੀਂ ਸ਼ੁਰੂ ਹੋ ਚੁੱਕਿਆ ਹੈ। ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ਜਿਸ 'ਚ ਕੁਲਵਿੰਦਰ ਬਿੱਲਾ ਪਹਿਲੀ ਵਾਰ ਅਦਾਕਾਰਾ ਰੁਬੀਨਾ ਬਾਜਵਾ ਨਾਲ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨਾਲ ਇਹ ਨਵੀਂ ਜੋੜੀ ਪੰਜਾਬੀ ਸਿਨੇਮਾ ਨੂੰ ਮਿਲਣ ਵਾਲੀ ਹੈ।

 

View this post on Instagram

 

Wid @rubina.bajwa bajwa on the set of prahuneya nu dafa karo

A post shared by Karamjit Anmol (@karamjitanmol) on

ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ 'ਚ ਕਰਮਜੀਤ ਅਨਮੋਲ ਅਤੇ ਹਾਰਬੀ ਸੰਘਾ ਵੀ ਇੱਕ ਵਾਰ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਵਾਲੇ ਹਨ। ਫ਼ਿਲਮ ਦਾ ਸ਼ੂਟ ਵਿਦੇਸ਼ 'ਚ ਸ਼ੁਰੂ ਹੋਇਆ ਹੈ ਜਿਸ ਦਾ ਇੱਕ ਵੀਡੀਓ ਪਿਛਲੇ ਦਿਨੀਂ ਕਰਮਜੀਤ ਅਨਮੋਲ ਨੇ ਵੀ ਸਾਂਝਾ ਕੀਤਾ ਸੀ। ਫ਼ਿਲਮ ਨੂੰ ਅੰਮ੍ਰਿਤ ਰਾਜ ਚੱਡਾ ਡਾਇਰੈਕਟਰ ਕਰ ਰਹੇ ਹਨ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ ‘ਚ ਫ਼ਿਲਮਾਇਆ ਜਾਵੇਗਾ। ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ, ਪੁਸ਼ਪਿੰਦਰ ਕੌਰ ਅਤੇ ਅਨਿਕੇਤ ਕਵਾਡੇ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।

2020 'ਚ ਫ਼ਿਲਮ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਫ਼ਿਲਮ ਟੈਲੀਵਿਜ਼ਨ 'ਚ ਕੁਲਵਿੰਦਰ ਬਿੱਲਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਉੱਥੇ ਹੀ ਰੁਬੀਨਾ ਬਾਜਵਾ ਰੌਸ਼ਨ ਪ੍ਰਿੰਸ ਨਾਲ ਫ਼ਿਲਮ ਨਾਨਕਾ ਮੇਲ ਲੈ ਕੇ ਆ ਰਹੇ ਹਨ ਜਿਹੜੀ ਕਿ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਵੇਖੋ : ਨੇਹਾ ਕੱਕੜ 'ਤੇ ਸੁੱਖੀ ਲੈ ਕੇ ਆ ਰਹੇ ਨੇ ਜਾਨੀ ਦਾ ਲਿਖਿਆ ਨਵਾਂ ਗੀਤ 'ਵਾਹ ਵਈ ਵਾਹ', ਜਾਣੋ ਕਦੋਂ ਹੋਵੇਗਾ ਰਿਲੀਜ਼

 

View this post on Instagram

 

On the set of Prahuneya nu dafa kro

A post shared by Karamjit Anmol (@karamjitanmol) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network