ਪਰਦੀਪ ਸਰਾਂ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਮੇਰਾ ਗੁੱਸਾ’, ਸਾਂਝਾ ਕੀਤਾ ਪੋਸਟਰ

Written by  Lajwinder kaur   |  September 02nd 2019 10:22 AM  |  Updated: September 02nd 2019 10:22 AM

ਪਰਦੀਪ ਸਰਾਂ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਮੇਰਾ ਗੁੱਸਾ’, ਸਾਂਝਾ ਕੀਤਾ ਪੋਸਟਰ

ਪੰਜਾਬੀ ਗਾਇਕ ਪਰਦੀਪ ਸਰਾਂ ਬਹੁਤ ਜਲਦ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਪਰਦੀਪ ਸਰਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ‘ਮੇਰਾ ਗੁੱਸਾ’ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਤੁਹਾਡੇ ਸਾਰਿਆਂ ਦੇ ਸਪੋਰਟ ਤੇ ਆਸ਼ੀਰਵਾਦ ਸਦਕਾ, ਆਪਣੇ ਨਵੇਂ ਗੀਤ ‘ਮੇਰਾ ਗੁੱਸਾ’ ਦੀ ਪਹਿਲੀ ਝਲਕ ਸਾਂਝੀ ਕਰ ਰਿਹਾ ਹਾਂ..ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗਾਣੇ ਨੂੰ ਵੀ ਹਰ ਵਾਰ ਦੀ ਤਰ੍ਹਾਂ ਉਨਾਂ ਹੀ ਪਿਆਰ ਤੇ ਸਪੋਰਟ ਦੇਵੋਗੇ...’

ਹੋਰ ਵੇਖੋ:ਅਹਨ ਤੇ ਆਜਮ ਖ਼ਾਨ ਬਿਆਨ ਕਰ ਰਹੇ ਨੇ ‘ਚਿੱਟੇ’ ਵਰਗੇ ਨਸ਼ੇ ‘ਚ ਡੁੱਬੇ ਪੁੱਤਰਾਂ ਦੀਆਂ ਮਾਵਾਂ ਦੇ ਦਰਦ ਨੂੰ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਸ਼ੇਰਾ ਧਾਲੀਵਾਲ ਦੀ ਕਲਮ ‘ਚੋਂ ਹੀ ਨਿਕਲੇ ਨੇ। ਮੇਰਾ ਗੁੱਸਾ ਗਾਣੇ ਨੂੰ ਪਰਦੀਪ ਸਰਾਂ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ। ਫਿਲਹਾਲ ਗੀਤ ਦੀ ਰਿਲੀਜ਼ ਡੇਟ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ। ਇਸ ਗਾਣੇ ਨੂੰ ਮੈਡ 4 ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਪਰਦੀਪ ਸਰਾਂ ਇਸ ਤੋਂ ਪਹਿਲਾਂ ਵੀ ਚੰਨਾ, ਦਾਦੇ ਦੀ ਦੁਨਾਲੀ, ਪਰਿੰਦੇ, ਮਾਂ, ਹੈੱਡਕੱਫਸ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network