ਪ੍ਰਨੀਤੀ ਚੋਪੜਾ ਨੇ ਪਾਪਾ ਤੋਂ ਸਿੱਖਿਆ ਗੰਨਾ ਚੂਸਣਾ, ਲੋਕ ਵਾਰ ਵਾਰ ਦੇਖ ਰਹੇ ਨੇ ਪ੍ਰਨੀਤੀ ਦਾ ਇਹ ਵੀਡੀਓ

written by Rupinder Kaler | January 06, 2021

ਪ੍ਰਨੀਤੀ ਚੋਪੜਾ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰ ਰਹੀ ਹੈ । ਇਸ ਦੌਰਾਨ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੁਝ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਵਿੱਚੋਂ ਉਸ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਆਪਣੇ ਪਾਪਾ ਦੇ ਨਾਲ ਗੰਨਾ ਚੂਸ ਰਹੀ ਹੈ । parineeti ਹੋਰ ਪੜ੍ਹੋ :

parineeti  ਪਰ ਗੰਨਾ ਛਿੱਲਣ ਵਿੱਚ ਪ੍ਰੀਨੀਤੀ ਫੇਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸ ਦੇ ਪਾਪਾ ਦੱਸਦੇ ਹਨ ਕਿ ਕਿਸ ਤਰ੍ਹਾਂ ਗੰਨਾ ਛਿੱਲਣਾ ਹੈ । ਇਹ ਵੀਡੀਓ ਪ੍ਰੀਨੀਤੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਹੁਣ ਤੱਕ ਪੰਜ ਲੱਖ ਲੋਕਾਂ ਨੇ ਦੇਖ ਲਿਆ ਹੈ । ਪ੍ਰਨੀਤੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । Parineeti ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਨੀਤੀ ਨੇ ਲਿਖਿਆ ਹੈ ‘ਬੁਰੀ ਤਰ੍ਹਾਂ ਫੇਲ, ਗੰਨੇ ਨੂੰ ਅਸਲੀ ਤਰੀਕੇ ਨਾਲ ਖਾ ਰਹੇ ਹਨ …ਲਗਾਤਾਰ ਡਾਂਟ ਵੀ ਪੈ ਰਹੀ ਹੈ ਕਿ ਇਸ ਤਰ੍ਹਾਂ ਨਹੀਂ ਟਿਸ਼ਾ …ਪਾਪਾ ਤੋਂ ਕੁਝ ਸਿੱਖਣ ਲਈ ਹਮੇਸ਼ਾ ਘਬਰਾਉਂਦੀ ਹਾਂ …ਉਹ ਹਰ ਚੀਜ਼ ਵਿੱਚ ਮਾਹਿਰ ਹਨ’ ।

0 Comments
0

You may also like