Advertisment

ਪੈਰਿਸ ਦੀ ਗੋਰੀ ਮੈਮ ਦਾ ਦਿਲ ਆਇਆ ਹਿੰਦੁਸਤਾਨੀ ਮੁੰਡੇ ‘ਤੇ, ਵਿਦੇਸ਼ ਤੋਂ ਆਈ ਲਾੜੀ ਨੇ ਸੱਤ ਸਮੁੰਦਰ ਪਾਰ ਕਰਕੇ ਬੇਗੂਸਰਾਏ ‘ਚ ਲਏ ਸੱਤ ਫੇਰੇ

author-image
By Lajwinder kaur
New Update
ਪੈਰਿਸ ਦੀ ਗੋਰੀ ਮੈਮ ਦਾ ਦਿਲ ਆਇਆ ਹਿੰਦੁਸਤਾਨੀ ਮੁੰਡੇ ‘ਤੇ, ਵਿਦੇਸ਼ ਤੋਂ ਆਈ ਲਾੜੀ ਨੇ ਸੱਤ ਸਮੁੰਦਰ ਪਾਰ ਕਰਕੇ ਬੇਗੂਸਰਾਏ ‘ਚ ਲਏ ਸੱਤ ਫੇਰੇ
Advertisment
ਪਿਆਰ ਕਰਦੇ ਤਾਂ ਸਾਰੇ ਨੇ ਪਰ ਸਾਥ ਦਿੱਤੀਆਂ ਕਸਮਾਂ ਕੋਈ-ਕੋਈ ਹੀ ਤੋੜ ਨਿਭਾਉਂਦਾ ਹੈ। ਜੀ ਹਾਂ ਇਹ ਗੱਲ ਸੱਚ ਕਰ ਦਿਖਾਈ ਹੈ ਗੋਰੀ ਮੈਮ (Paris french girl ) ਨੇ, ਜਿਹੜੀ ਸੱਤ ਸਮੁੰਦਰ ਪਾਰ ਕਰਕੇ ਹਿੰਦੁਸਤਾਨ ਆਪਣੇ ਪਿਆਰ ਨੂੰ ਪਾਉਣ ਲਈ ਪਹੁੰਚੀ । ਫਰਾਂਸ ਦੇ ਪੈਰਿਸ ਦੀ ਰਹਿਣ ਵਾਲੀ ਮੁਟਿਆਰ ਸੱਤ ਸਮੁੰਦਰ ਪਾਰ ਕਰਕੇ ਭਾਰਤ ਆਈ ਤਾਂ ਕਿ ਉਹ ਆਪਣੇ ਭਾਰਤੀ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਸਕੇ।
Advertisment
ਹੋਰ ਪੜ੍ਹੋ : ਮਨਾਲੀ ਦੀ ਖ਼ੂਬਸੂਰਤ ਵਾਦੀਆਂ ਦਾ ਲੁਤਫ ਲੈਂਦੇ ਨਜ਼ਰ ਆਏ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਨਾਲ, ਪਿਉ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ ਫਰਾਂਸ ਦੀ ਰਹਿਣ ਵਾਲੀ ਮੈਰੀ ਲੌਰ ਹੇਰਲ ਦਾ ਬੇਗੂਸਰਾਏ ਵਾਸੀ ਰਾਕੇਸ਼ ਕੁਮਾਰ (Rakesh Kumar) ਦੇ ਪਿਆਰ ਪੈ ਗਿਆ ਸੀ, ਜਦੋਂ ਉਹ ਇੰਡੀਆ ਘੁੰਮਣ ਆਈ ਸੀ। ਰਾਕੇਸ਼ ਕੁਮਾਰ ਜੋ ਕਿ ਦਿੱਲੀ 'ਚ ਰਹਿ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਟੂਰਿਸਟ ਗਾਈਡ ਦਾ ਕੰਮ ਕਰਦਾ ਸੀ। ਇਸ ਦੌਰਾਨ ਲਗਪਗ ਛੇ ਸਾਲ ਪਹਿਲਾਂ ਭਾਰਤ ਦਰਸ਼ਨ 'ਤੇ ਆਈ ਮੈਰੀ ਨਾਲ ਮੁਲਾਕਾਤ ਦੌਰਾਨ ਦੋਵਾਂ ‘ਚ ਦੋਸਤੀ ਹੋ ਗਈ। ਮੈਰੀ ਅਤੇ ਰਾਕੇਸ਼ ਦੀ ਇਹ ਦੋਸਤੀ ਇੰਡੀਆ ਤੋਂ ਵਾਪਸ ਪੈਰਿਸ ਜਾਣ ਮਗਰੋਂ ਵੀ ਜਾਰੀ ਰਹੀ ਹੈ।  ਦੋਵਾਂ ਵਿਚਾਲੇ ਗੱਲਬਾਤ ਕਦੋਂ ਪਿਆਰ 'ਚ ਬਦਲ ਗਈ, ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਰਾਕੇਸ਼ ਵੀ ਕਰੀਬ ਤਿੰਨ ਸਾਲ ਪਹਿਲਾਂ ਪੈਰਿਸ ਗਿਆ ਸੀ। ਉੱਥੇ ਹੀ ਰਾਕੇਸ਼ ਨੇ ਮੈਰੀ ਨਾਲ ਮਿਲ ਕੇ ਟੈਕਸਟਾਈਲ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਟੈਕਸਟਾਈਲ ਦਾ ਕਾਰੋਬਾਰ ਕਰਦੇ ਹੋਏ ਦੋਹਾਂ ਦਾ ਪਿਆਰ ਹੋਰ ਗੂੜ੍ਹਾ ਹੋ ਗਿਆ। paris french girl married to indian boy image source- google ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਵਿਆਹ ਦੀ 12ਵੀਂ ਵਰੇਗੰਢ ਮੌਕੇ ‘ਤੇ ਪਤੀ ਰਾਜ ਕੁਦੰਰਾ ਦੇ ਨਾਲ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਕਿਹਾ- ਅਸੀਂ ਵਾਅਦਾ ਕੀਤਾ ਸੀ... ਬਾਅਦ ਵਿੱਚ ਦੋਵਾਂ ਨੇ ਆਪਣੇ ਪਿਆਰ ਨੂੰ ਅੱਗੇ ਵਧਾਉਂਦੇ ਹੋਏ ਵਿਆਹ ਬਾਰੇ ਸੋਚਿਆ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਰਿਸ਼ਤੇ ਦੇ ਲਈ ਰਾਜ਼ੀ ਕੀਤਾ ਹੈ। ਮੈਰੀ ਨੂੰ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਇੰਨੀ ਪਸੰਦ ਆਈ ਕਿ ਉਸ ਨੇ ਭਾਰਤ ਆ ਕੇ ਆਪਣੇ ਹੋਣ ਵਾਲੇ ਪਤੀ ਦੇ ਪਿੰਡ 'ਚ ਵਿਆਹ ਕਰਨ ਦੀ ਗੱਲ ਆਖੀ। ਜਿਸ ਤੋਂ ਬਾਅਦ ਮੈਰੀ ਆਪਣੇ ਮਾਤਾ-ਪਿਤਾ ਤੇ ਰਾਕੇਸ਼ ਦੇ ਨਾਲ ਪਿੰਡ ਬੇਗੂਸਰਾਏ ਪਹੁੰਚੀ, ਜਿੱਥੇ ਐਤਵਾਰ ਰਾਤ ਨੂੰ ਹਿੰਦੂ ਰੀਤੀ-ਰਿਵਾਜਾਂ ਦੇ ਨਾਲ ਦੋਹਾਂ ਦਾ ਵਿਆਹ ਹੋਇਆ। ਇਹ ਵਿਆਹ ਬਹੁਤ ਹੀ ਧੂਮ-ਧਾਮ ਦੇ ਨਾਲ ਹੋਇਆ। ਵਿਦੇਸ਼ੀ ਗੋਰੀ ਮੈਮ ਨੂੰ ਦੇਖਣ ਦੇ ਲਈ ਵੱਡੀ ਗਿਣਤੀ ‘ਚ ਪਿੰਡ ਵਾਲਿਆਂ  ਭੀੜ ਇਕੱਠੀ ਹੋ ਗਈ । ਮੈਰੀ ਨੇ ਆਪਣਾ ਨਾਂ ਬਦਲ ਕੇ ਮਾਇਆ ਰੱਖ ਲਿਆ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment