ਪਰਮੀਸ਼ ਵਰਮਾ ਨੇ ਆਪਣੇ ਵਿਆਹ ਵਿੱਚ ਖਰਾਬ ਪਰਾਹੁਣਚਾਰੀ ਲਈ ਸ਼ੈਰੀ ਮਾਨ ਤੋਂ ਮੰਗੀ ਮੁਆਫੀ

written by Rupinder Kaler | October 20, 2021

ਪਰਮੀਸ਼ ਵਰਮਾ ( Parmish Verma) ਦੇ ਵਿਆਹ ਵਿੱਚ ਸ਼ੈਰੀ ਮਾਨ (Sharry Maan) ਵੀ ਪਹੁੰਚੇ ਸਨ, ਪਰ ਸ਼ੈਰੀ ਇਸ ਵਿਆਹ ਵਿੱਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਏ ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ਵਿੱਚ ਸ਼ੈਰੀ ਦੀ ਆਉਭਗਤ ਨਹੀਂ ਕੀਤੀ । ਸ਼ੈਰੀ (Sharry Maan)  ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ, ਇਹ ਸੀ ਕਿ ਉਹਨਾਂ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ । ਇਸ ਸਭ ਤੋਂ ਸ਼ੈਰੀ ਪਰਮੀਸ਼ ਤੋਂ ਏਨੇਂ ਨਰਾਜ਼ ਹੋਏ ਕਿ ਉਹਨਾਂ ਨੇ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ।

ਹੋਰ ਪੜ੍ਹੋ :

ਸਭ ਦੇ ਸਾਹਮਣੇ ਪਿਤਾ ਬੋਨੀ ਕਪੂਰ ਨੂੰ ਧੀ ਜਾਨ੍ਹਵੀ ਨੇ ਦਿੱਤੀ ਧਮਕੀ, ਗੁੱਸੇ ‘ਚ ਬੋਲੀ ਗਲਤ ਸਲਾਹ ਨਾਂ ਦਿਓ ਪਲੀਜ਼

ਇਹ ਸਭ ਹੋਣ ਤੋਂ ਬਾਅਦ ਪਰਮੀਸ਼ ਨੇ ਸ਼ੈਰੀ ਮਾਨ ਨੂੰ ਇੱਕ ਪੋਸਟ ਸਾਂਝੀ ਕਰਕੇ ਇਸ ਦਾ ਜਵਾਬ ਦਿੱਤਾ ਹੈ ।ਪਰਮੀਸ਼ ਵਰਮਾ ਨੇ ਸ਼ੈਰੀ ਮਾਨ (Sharry Maan)  ਤੋਂ ਉਨ੍ਹਾਂ ਦੀ ਖਰਾਬ ਪਰਾਹੁਣਚਾਰੀ ਲਈ ਮੁਆਫੀ ਮੰਗੀ, ਪਰਮੀਸ਼ ਨੇ ਲਿਖਿਆ ਹੈ ਕਿ ਉਹ ਵਿਆਹ ਦੀਆਂ ਰਸਮਾਂ ਵਿੱਚ ਏਨਾਂ ਉਲਝਿਆ ਹੋਇਆ ਸੀ ਜਿਸ ਕਰਕੇ ਉਹ ਸ਼ੈਰੀ ਮਾਨ ਦੀ ਸਹੀ ਤਰੀਕੇ ਨਾਲ ਆਓਭਗਤ ਨਹੀਂ ਕਰ ਸਕਿਆ। ਪਰਮੀਸ਼ ਨੇ ਲਿਖਿਆ ਹੈ "ਤੁਸੀਂ ਫੇਸਬੁੱਕ ਲਾਈਵ ਦੇ ਦੌਰਾਨ, ਮੇਰੇ ਵਿਆਹ ਦੇ ਦਿਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਆਪਣਾ ਪਿਆਰ ਅਤੇ ਅਸ਼ੀਰਵਾਦ ਦਿੱਤਾ।

ਇਸੇ ਲਈ ਤੁਹਾਡਾ ਧੰਨਵਾਦ…. ਪਰਮੀਸ਼ ਵਰਮਾ ਕੋਈ ਵੱਡਾ ਬੰਦਾ ਨਹੀਂ ਹੈ, ਸੱਚੀ ਤੁਹਾਡੇ ਤੋਂ ਬਹੁਤ ਛੋਟਾ ਹੈ ।ਮੈਂ ਵਿਆਹ ਵਿੱਚ ਤੁਹਾਡੇ ਗੋਢੀਂ ਹੱਥ ਲਾ ਕੇ ਮਿਲਿਆ ਸੀ …ਅੱਗੇ ਵੀ ਓਨੇਂ ਸਤਿਕਾਰ ਨਾਲ ਮਿਲਾਂਗੇ’ । ਉਧਰ ਪਰਮੀਸ਼ ਦੀ ਇਸ ਪੋਸਟ ਤੋਂ ਬਾਅਦ ਸ਼ੈਰੀ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਸੋ ਸ਼ੈਰੀ ਮਾਨ ਤੇ ਪਰਮੀਸ਼ ਵਧੀਆ ਦੋਸਤ ਹਨ । ਪਰ ਦੋਹਾਂ ਦੀ ਦੋਸਤੀ ਵਿੱਚ ਆਈ ਖੱਟਾਸ ਕੀ ਨਵਾਂ ਮੋੜ ਲੈਂਦੀ ਹੈ ਇਹ ਸਮਾਂ ਦੱਸੇਗਾ ।

You may also like