Advertisment

ਮੰਦਿਰਾ ਬੇਦੀ ਨੂੰ ਟਰੋਲ ਕਰਨ ਵਾਲਿਆਂ ਦੀ ਪਰਮੀਸ਼ ਵਰਮਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ …!

author-image
By Rupinder Kaler
New Update
ਮੰਦਿਰਾ ਬੇਦੀ ਨੂੰ ਟਰੋਲ ਕਰਨ ਵਾਲਿਆਂ ਦੀ ਪਰਮੀਸ਼ ਵਰਮਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ …!
Advertisment
ਮੰਦਿਰਾ ਬੇਦੀ ਦੇ ਪਤੀ
Advertisment
ਰਾਜ ਕੌਸ਼ਲ ਦੇ ਅੰਤਿਮ ਸਸਕਾਰ ਮੌਕੇ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੈ ਕੇ ਕੁਝ ਲੋਕ ਮੰਦਿਰਾ ਨੂੰ ਟਰੋਲ ਕਰ ਰਹੇ ਹਨ । ਜਿਸ ਨੂੰ ਲੈ ਕੇ ਵੱਖ ਵੱਖ ਲੋਕਾਂ ਦੇ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ । ਦਰਅਸਲ ਮੰਦਿਰਾ ਆਪਣੇ ਪਤੀ ਦੇ ਅੰਤਿਮ ਸਸਕਾਰ ਦੀਆਂ ਕੁਝ ਰਸ਼ਮਾ ਨਿਭਾੳਂੁਦੀ ਨਜ਼ਰ ਆ ਰਹੀ ਹੈ । ਇਹਨਾਂ ਵੀਡੀਓ ਤੇ ਤਸਵੀਰਾਂ ਨੂੰ ਲੈ ਕੇ ਮੰਦਿਰਾ ਲਗਤਾਰ ਟਰੋਲਰ ਦੇ ਨਿਸ਼ਾਨੇ ਤੇ ਹੈ । publive-image Pic Courtesy: Instagram ਹੋਰ ਪੜ੍ਹੋ : ਮਾਂ ਨੇ ਆਪਣੇ ਗਹਿਣੇ ਵੇਚ ਕੇ ਭਵਾਨੀ ਦੇਵੀ ਨੂੰ ਸਿਖਾਈ ਤਲਵਾਰਬਾਜ਼ੀ, ਓਲੰਪਿਕ ‘ਚ ਲਵੇਗੀ ਹਿੱਸਾ
Advertisment
publive-image Pic Courtesy: Instagram   ਇਸ ਸਭ ਨੂੰ ਦੇਖਦੇ ਹੋਏ ਪੰਜਾਬੀ ਅਦਾਕਾਰ ਪਰਮੀਸ਼ ਵਰਮਾ ਮੰਦਿਰਾ ਦੇ ਬਚਾਅ ਵਿੱਚ ਅੱਗੇ ਆਏ ਹਨ । ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਟਰੋਲਰ ਦੀ ਬੋਲਤੀ ਬੰਦ ਕਰ ਦਿੱਤੀ ਹੈ । ਉਹਨਾਂ ਨੇ ਲਿਖਿਆ ਹੈ ‘ਮੈਂ ਇਹ ਦੇਖ ਕੇ ਦੁਖੀ ਹਾਂ ਕਿ ਲੋਕ ਮੰਦਿਰਾ ਨੂੰ ਟਰੋਲ ਕਰ ਰਹੇ ਹਨ ਕਿਉਂਕਿ ਉਸ ਨੇ ਆਪਣੇ ਪਤੀ ਦੀਆਂ ਅੰਤਿਮ ਰਸਮਾਂ ਨੂੰ ਨਿਭਾਇਆ ਹੈ । publive-image Pic Courtesy: Instagram ਜਿਸ ਕਿਸੇ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਚਲਾ ਗਿਆ ਹੈ, ਉਸ ਲਈ ਜੇ ਤੁਸੀਂ ਹਮਦਰਦੀ ਨਹੀ ਦਿਖਾ ਸਕਦੇ ਤਾਂ ਉਸ ਦੀ ਮਾੜੇ ਸਮੇਂ ਵਿੱਚ ਬੇਇੱਜ਼ਤੀ ਵੀ ਨਾ ਕਰੋ …ਤੁਸੀਂ ਕੌਣ ਹੁੰਦੇ ਹੋ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਣ ਵਾਲੇ । ਇਸ ਨਾਲ ਕੀ ਫਰਕ ਪੈਂਦਾ ਹੈ ਕਿ ਕਿਸੇ ਦੀ ਪਤਨੀ ਜਾਂ ਧੀ ਨੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ ਹਨ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment