ਗਾਇਕਾ ਪ੍ਰਮਿੰਦਰ ਸੰਧੂ ਦੇ ਕਰੀਅਰ 'ਚ ਇਹ ਸਖਸ਼ ਬਣ ਰਿਹਾ ਸੀ ਵੱਡਾ ਰੋੜਾ, ਜਾਣੋਂ ਪੂਰੀ ਕਹਾਣੀ 

Written by  Rupinder Kaler   |  February 14th 2019 07:07 PM  |  Updated: February 14th 2019 07:14 PM

ਗਾਇਕਾ ਪ੍ਰਮਿੰਦਰ ਸੰਧੂ ਦੇ ਕਰੀਅਰ 'ਚ ਇਹ ਸਖਸ਼ ਬਣ ਰਿਹਾ ਸੀ ਵੱਡਾ ਰੋੜਾ, ਜਾਣੋਂ ਪੂਰੀ ਕਹਾਣੀ 

ਪ੍ਰਮਿੰਦਰ ਸੰਧੂ ਉਹ ਗਾਇਕਾ ਸੀ ਜਿਹੜੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜ਼ਨ ਤਾਂ ਕਰਦੀ ਹੀ ਸੀ ਬਲਕਿ ਸਮਾਜ ਭਲਾਈ ਲਈ ਵੀ ਕਈ ਕੰਮ ਕਰਦੀ ਰਹੀ ਹੈ । ਪ੍ਰਮਿੰਦਰ ਸੰਧੂ ਭਾਵੇਂ ਅੱਜ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਨੂੰ ਸਮਾਜ ਭਲਾਈ ਦੇ ਕੰਮਾਂ ਤੇ ਉਹਨਾਂ ਦੀ ਗੀਤਾਂ ਕਰਕੇ ਅੱਜ ਵੀ ਯਾਦ ਕੀਤਾ ਜਾਂਦਾ ਹੈ । ਪ੍ਰਮਿੰਦਰ ਸੰਧੂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਸੁਰਜੀਤ ਸਿੰਘ ਸੰਧੂ ਦੇ ਘਰ ਪਿੰਡ ਬੀਕਰ ਜ਼ਿਲ੍ਹਾ ਹਿਸਾਰ ਵਿੱਚ ਹੋਇਆ । ਪ੍ਰਮਿੰਦਰ ਸੰਧੂ ਦੀ ਬਚਪਨ ਤੋਂ ਹੀ ਗਾਉਣ ਵਜਾਉਣ ਵਿੱਚ ਰੂਚੀ ਸੀ ਜਦੋਂ ਉਹ 7  ਸਾਲ ਦੇ ਸਨ ਤਾਂ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਹ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਸੀ ।

parminder sandhu parminder sandhu

ਇਸ ਸਭ ਦੇ ਚਲਦੇ ਪ੍ਰਮਿੰਦਰ ਸੰਧੂ ਨੇ ਕਈ ਸੰਗੀਤਕ ਮੁਕਾਬਲੇ ਵੀ ਜਿੱਤੇ । ਇਸ ਸਭ ਦੇ ਚੱਲਦੇ ਇੱਕ ਪ੍ਰੋਗਰਾਮ ਵਿੱਚ ਗਾਇਕ ਆਸਾ ਸਿੰਘ ਮਸਤਾਨਾ ਨੇ ਪ੍ਰਮਿੰਦਰ ਸੰਧੂ ਨੂੰ ਗਾਉਂਦੇ ਹੋਏ ਸੁਣਿਆ ਸੀ । ਆਸਾ ਸਿੰਘ ਮਸਤਾਨਾ ਨੇ ਹੀ ਪ੍ਰਮਿੰਦਰ ਨੂੰ ਗਾਉਣ ਲਈ ਮੋਟੀਵੇਟ ਕੀਤਾ ਸੀ । ਪ੍ਰਮਿੰਦਰ ਸੰਧੂ ਨੂੰ ਗਾਇਕਾ ਬਣਨ ਲਈ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਜੱਟ ਫੈਮਿਲੀ ਹੋਣ ਕਰਕੇ ਪ੍ਰਮਿੰਦਰ ਦੇ ਦਾਦਾ ਜੀ ਨਹੀਂ ਸਨ ਚਾਹੁੰਦੇ ਕਿ ਪ੍ਰਮਿੰਦਰ ਗਾਉਣ ਵਜਾਉਣ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਏ । ਪਰ ਪ੍ਰਮਿੰਦਰ ਦੇ ਪਿਤਾ ਨੇ ਉਹਨਾਂ ਦਾ ਬੜਾ ਹੌਸਲਾ ਵਧਾਇਆ ।

parminder sandhu parminder sandhu

ਪ੍ਰਮਿੰਦਰ ਸੰਧੂ ਦਾ ਜਦੋਂ ਪਹਿਲੀ ਵਾਰ ਗਾਣਾ ਰੇਡੀਓ ਤੇ ਆਇਆ ਤਾਂ ਉਹਨਾਂ ਦੇ ਦਾਦਾ ਜੀ ਨੂੰ ਵੀ ਇਹ ਗਾਣਾ ਬਹੁਤ ਵਧੀਆ ਲੱਗਿਆ । ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਪ੍ਰਮਿੰਦਰ ਸੰਧੂ ਨੇ ਕਈ ਗਾਇਕਾਂ ਨਾਲ ਦੋਗਾਣੇ ਗਾਏ । ਪ੍ਰਮਿੰਦਰ ਸੰਧੂ ਨੇ ਗਾਇਕ ਸ਼ੀਤਲ ਸਿੰਘ ਸ਼ੀਤਲ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ, ਦੀਦਾਰ ਸੰਧੂ, ਕੁਲਵੰਤ ਗਿੱਲ,ਸਣੇ ਕਈ ਗਾਇਕਾਂ ਨਾਲ ਗਾਣੇ ਗਾਏ, ਪਰ ਪ੍ਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਦੀ ਜੋੜੀ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ । ਪ੍ਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਦੀ ਜੋੜੀ ਨੇ ਕਈ ਹਿੱਟ ਗਾਣੇ ਗਾਏ ।

https://www.youtube.com/watch?v=yVbdCn8qZv0

ਇਸ ਜੋੜੀ ਦਾ ਗਾਣਾ ਬੋਸਕੀ ਵਰਗੀ ਕੁੜੀ ਸਭ ਤੋਂ ਵੱਧ ਹਿੱਟ ਰਿਹਾ । ਇਸ ਤੋਂ ਇਲਾਵਾ ਸੀਪ ਲਾਉਣ ਨੂੰ ਫਿਰਦੇ ਗਾਣਾ ਸੁਪਰ ਹਿੱਟ ਹੋਇਆ ਸੀ । ਇਸ ਤੋਂ ਬਾਅਦ 1990 ਵਿੱਚ ਪ੍ਰਮਿੰਦਰ ਸੰਧੂ ਨੇ ਸੋਲੋ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਸਨ । ਉਹਨਾਂ ਦੀ ਪਹਿਲੀ ਕੈਸੇਟ ਰੰਗਪੁਰ ਰੰਗ ਲਾਉਣ ਵਾਲੀਏ ਆਈ ਸੀ । ਇਸ ਤੋਂ ਬਾਅਦ ਉਹਨਾਂ ਦੀਆਂ ਕਈ ਕੈਸੇਟਾਂ ਮਾਰਕਿਟ ਵਿੱਚ ਆਈਆਂ । ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਆਜਾ ਦੋਵਂੇ ਨੱਚੀਏ, ਨੱਚਦੀ ਦੀ ਫੋਟੋ, ਅੱਖ ਮਸਤਾਨੀ, ਦਿਲ ਮੰਗਦਾ, ਮੱਝੀਆਂ ਚਾਰਦਾ ਇਸ ਤੋਂ ਇਲਾਵਾਂ ਉਹਨਾਂ ਦੇ ਹੋਰ ਵੀ ਹਿੱਟ ਗਾਣੇ ਰਹੇ ।

parminder sandhu parminder sandhu

ਉਹਨਾਂ ਦੇ ਜੀਵਨ ਦੀ ਆਖਰੀ ਕੈਸੇਟ ਸੀ ਮਸਤ ਮਸਤ ਉਹਨਾਂ ਦੀ ਇਹ ਕੈਸੇਟ ਵੀ ਸੁਪਰਹਿਟ ਰਹੀ । ਜੇਕਰ ਪ੍ਰਮਿੰਦਰ ਸੰਧੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਕੁਲਜੀਤ ਸਿੰਘ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ । ਉਹਨਾਂ ਦੇ ਬੇਟੇ ਦਾ ਨਾਂ ਅਨੁਰਾਗ ਹੈ । ਉਹਨਾਂ ਦੀ ਬੇਟੀ ਅੱਜ ਕੱਲ ਕੈਨੇਡਾ ਵਿੱਚ ਰਹਿ ਰਹੀ ਹੈ ।

parminder sandhu parminder sandhu

ਪ੍ਰਮਿੰਦਰ ਸੰਧੂ ਨੇ ਹੈਮੀਓਪੈਥੀ ਦੀ ਪੜਾਈ ਕੀਤੀ ਹੋਈ ਸੀ । ਭਾਵੇਂ ਉਹਨਾਂ ਨੇ ਕੋਈ ਕਲੀਨਿਕ ਨਹੀਂ ਸੀ ਖੋਲਿਆ ਪਰ ਉਹ ਲੋੜਵੰਦ ਲੋਕਾਂ ਨੂੰ ਮੁਫਤ ਦਵਾਈ ਦਿੰਦੇ ਸਨ ।

https://www.youtube.com/watch?v=RRNK24SEnoE

ਪ੍ਰਮਿੰਦਰ ਸੰਧੂ ਪੰਜਾਬ ਦੀ ਧੀ ਦਾ ਅਵਾਰਡ ਵੀ ਮਿਲਿਆ ਸੀ । ਪ੍ਰਮਿੰਦਰ ਸੰਧੂ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ । ਪਰ ਇਸ ਨਾਮਵਰ ਗਾਇਕਾ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਘੇਰ ਲਿਆ ਤੇ ਅੱਠ ਮਹੀਨਿਆਂ ਦੇ ਲੰਮੇ ਇਲਾਜ਼ ਤੋਂ ਬਾਅਦ 5  ਫਰਵਰੀ 2011 ਨੂੰ ਉਹਨਾਂ ਦੀ ਮੌਤ ਹੋ ਗਈ । ਭਾਵਂੇ ਪ੍ਰਮਿੰਦਰ ਸੰਧੂ ਇਸ ਦੁਨੀਆ ਵਿੱਚ ਨਹੀਂ ਹਨ ਪਰ ਅੱਜ ਵੀ ਆਪਣੇ ਗੀਤਾਂ ਰਾਹੀਂ ਵਿਚਰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network