ਪਰਮੀਸ਼ ਵਰਮਾ ਬਣਾ ਰਹੇ ਰੋਟੀ,ਵੀਡੀਓ ਸਾਂਝਾ ਕਰਕੇ ਦੇ ਰਹੇ ਸੱਦਾ

Written by  Shaminder   |  October 31st 2019 09:53 AM  |  Updated: October 31st 2019 09:53 AM

ਪਰਮੀਸ਼ ਵਰਮਾ ਬਣਾ ਰਹੇ ਰੋਟੀ,ਵੀਡੀਓ ਸਾਂਝਾ ਕਰਕੇ ਦੇ ਰਹੇ ਸੱਦਾ

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਰੋਟੀ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪਰਮੀਸ਼ ਵਰਮਾ ਨੇ ਲਿਖਿਆ ਕਿ ਆ ਜਾਓ ਦੋ ਦੋ ਰੋਟੀਆਂ ਛਕੀਏ ਫਿਰ ਜੋਬ ਤੇ ਨਿਕਲਣਾ ਹੋਣਾ । ਇਸ ਦੇ ਨਾਲ ਹੀ ਪਰਮੀਸ਼ ਵਰਮਾ ਨੇ #ਸਟੂਡੈਂਟ ਵੀਜ਼ਾ ਵੀ ਟੈਗ ਕੀਤਾ ਹੈ ।

ਹੋਰ ਵੇਖੋ:ਪਰਮੀਸ਼ ਵਰਮਾ ਕਿਉਂ ਦੇ ਰਹੇ ਨੇ ਵਿਆਹ ਨਾ ਕਰਵਾਉਣ ਦੀ ਸਲਾਹ, ਦੇਖੋ ਵੀਡੀਓ

https://www.instagram.com/p/B4PhJgLBM8j/

ਪਰਮੀਸ਼ ਵਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉੱਹ ਜਿੱਥੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ ਹਾਲ ਹੀ 'ਚ ਉਨ੍ਹਾਂ ਦੀ ਸੋਨਮ ਬਾਜਵਾ ਨਾਲ ਸਿੰਘਮ ਫ਼ਿਲਮ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ ਸੀ ।

https://www.instagram.com/p/B4FSvK6hRLB/

ਪਰਮੀਸ਼ ਵਰਮਾ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ । ਉਹ ਆਪਣੇ ਪ੍ਰੋਫੈਸ਼ਨ ਨਾਲ ਸਬੰਧਤ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਗੱਲਾਂ ਵੀ ਆਪਣੇ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network