ਵਿਦੇਸ਼ ‘ਚ ਰਹਿੰਦੇ ਮੋਗਾ ਦੇ ਮੁੰਡੇ ਨੇ ਇਸ ਅੰਦਾਜ਼ ਨਾਲ ਜਿੱਤਿਆ ਹਰ ਇੱਕ ਦਾ ਦਿਲ,ਵੀਡੀਓ ਛਾਈ ਸੋਸ਼ਲ ਮੀਡੀਆ ਉੱਤੇ, ਗਾਇਕ ਪਰਮੀਸ਼ ਵਰਮਾ ਨੇ ਵੀ ਸਾਂਝਾ ਕੀਤਾ ਇਹ ਵੀਡੀਓ

written by Lajwinder kaur | August 18, 2021

ਕਈ ਵਾਰ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ, ਜੋ ਜਾਂ ਤਾਂ ਹੈਰਾਨ ਕਰਦੀਆਂ ਨੇ ਜਾਂ ਭਾਵਨਾਵਾਂ ਨਾਲ ਭਰੀਆਂ ਹੁੰਦੀਆਂ ਨੇ । ਜੀ ਹਾਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ। ਜੀ ਹਾਂ ਇਹ ਵੀਡੀਓ ਵਿਦੇਸ਼ ਚ ਰਹਿੰਦੇ ਪੰਜਾਬੀ ਮੁੰਡੇ ਦੀ ਹਾਂ। ਜੋ ਕਿ ਪਿੱਛੋ ਪੰਜਾਬ ਦੇ ਮੋਗੇ ਸ਼ਹਿਰ ਦੇ ਨਾਲ ਸੰਬੰਧ ਰੱਖਦਾ ਹੈ।

inside image of manju-min image source-instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਇਹ ਨਿੱਕਾ ਬੱਚਾ, ਅੱਜ ਹੈ ਪੰਜਾਬੀ ਫ਼ਿਲਮੀ ਜਗਤ ਦਾ ਨਾਮੀ ਐਕਟਰ, ਕੀ ਤੁਸੀਂ ਪਹਿਚਾਣਿਆ?

ਹੋਰ ਪੜ੍ਹੋ : ਕੌਰ ਬੀ ਦੇ ਪੰਜਾਬੀ ਗੀਤ 'ਲੈਜਾ ਲੈਜਾ' ਉੱਤੇ ਥਿਰਕਦੀ ਨਜ਼ਰ ਆਈਆਂ ਕਰਨਵੀਰ ਬੋਹਰਾ ਦੀਆਂ ਧੀਆਂ, ਦੇਖੋ ਵੀਡੀਓ

inside image of parmish verma and manju muski parised this moga boy viral video-min image source-instagram

ਵੀਡੀਓ 'ਚ ਉਹ ਪੰਜਾਬੀ ਮੁੰਡਾ ਆਪਣੇ ਹੱਥਾਂ ‘ਚ ਦੋ ਝੰਡਿਆਂ ਦੇ ਨਾਲ ਨਜ਼ਰ ਆ ਰਿਹਾ ਹੈ। ਇੱਕ ਹੱਥ ਚ ਭਾਰਤ ਦਾ ਝੰਡਾ ਹੈ ਤੇ ਦੂਜੇ ਹੱਥ 'ਚ ਪਾਕਿਸਤਾਨ ਦਾ ਝੰਡਾ ਹੈ। ਇੱਕ ਬੰਦਾ ਅੰਗਰੇਜ਼ੀ ਭਾਸ਼ਾ ਵਿੱਚ ਪੁੱਛਦਾ ਹੈ ਕਿ ਤੁਸੀਂ ਕਿੱਥੋ ਹੋ, ਤਾਂ ਮੁੰਡਾ ਕਹਿੰਦਾ ਹੈ ਮੈਂ ਪੰਜਾਬ ਤੋਂ ਹਾਂ। ਫਿਰ ਉਹ ਅੱਗੋਂ ਪੁੱਛਦਾ ਹੈ ਕਿ ਉਸਦਾ ਕਿਹੜੇ ਪੰਜਾਬ ਦੇ ਨਾਲ ਸੰਬੰਧ ਹੈ ਤਾਂ ਮੁੰਡਾ ਕਹਿੰਦਾ ਹੈ ਕਿ ਉਹ ਇੰਡੀਆ ਵਾਲੇ ਪੰਜਾਬ ਤੋਂ ਹੈ। ਫਿਰ ਉਹ ਇਨਸਾਨ ਕਹਿੰਦਾ ਹੈ ਕਿ ਕਿਉਂ ਉਸ ਨੇ ਪਾਕਿਸਤਾਨ ਦਾ ਝੰਡਾ ਲਿਆ ਹੈ ਤਾਂ ਪੰਜਾਬੀ ਮੁੰਡਾ ਕਹਿੰਦਾ ਹੈ ਕਿ ਮੈਨੂੰ ਦੋਵੇਂ ਦੇਸ਼ ਪਸੰਦ ਨੇ, ਉਹ ਦੋਵਾਂ ਨੂੰ ਪਿਆਰ ਕਰਦਾ ਹੈ। ਪੰਜਾਬੀ ਮੁੰਡੇ ਦਾ ਇਹ ਜਵਾਬ ਹਰ ਇੱਕ ਦੇ ਦਿਲ ਨੂੰ ਛੂਹ ਗਿਆ । ਇਸ ਮੁੰਡੇ ਦਾ ਇਹ ਵੀਡੀਓ ਦੇਖ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਪਰਮੀਸ਼ ਵਰਮਾ (parmish verma) ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕਰ ਦਿੱਤਾ। ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਜਿਉਂਦਾ ਰਹਿ ਮੋਗੇ ਵਾਲਿਆ ਲਵ ਯੂ ਵੀਰ Dil Khush Ho Gia ❤️ #Moga #Punjab’ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ।

ਇਸ ਤੋਂ ਇਲਾਵਾ ਗਾਇਕ ਮੰਜ ਮਿਊਜ਼ਿਕ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ❤️🙏🏽❤️🙏🏽❤️🙏🏽☝️ਪਿਆਰ!! ਸਿਆਸਤ ਇਕ ਪਾਸੇ .... ਹੁਣ ਇਹ ਸਭ ਨੂੰ ਪਿਆਰ ਹੈ !!’ । ਇਹ ਵੀਡੀਓ ਸਿਰਫ਼ ਪਿਆਰ ਤੇ ਸ਼ਾਂਤੀ ਦਾ ਸੁਨੇਹਾ ਦੇ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ।

You may also like