ਪਰਮੀਸ਼ ਵਰਮਾ ਦੇ ਘਰੋਂ ਆਈ ਗੁੱਡ ਨਿਊਜ਼, ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਪਰਮੀਸ਼ ਤੇ ਗੀਤ ਗਰੇਵਾਲ

written by Pushp Raj | April 28, 2022

ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਆਏ ਦਿਨ ਆਪਣੇ ਨਵੇਂ ਲੁੱਕਸ ਤੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਰਮੀਸ਼ ਵਰਮਾ ਇੱਕ ਵਾਰ ਫਿਰ ਤੋਂ ਆਪਣੀ ਅਗਲੀ ਫ਼ਿਲਮ 'ਮੈਂ ਤੇ ਬਾਪੂ' ਨੂੰ ਲੈ ਸੁਰਖੀਆਂ ਵਿੱਚ ਹਨ। ਹੁਣ ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਨੂੰ ਮੁੜ ਇੱਕ ਸਰਪ੍ਰਾਈਜ਼ ਦਿੱਤਾ ਹੈ।


ਦੱਸ ਦਈਏ ਕਿ ਪਰਮੀਸ਼ ਵਰਮਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਅਪਕਮਿੰਗ ਪ੍ਰੋਜੈਕਟਸ ਤੇ ਗੀਤਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ।

ਹੁਣ ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਨੂੰ ਮੁੜ ਇੱਕ ਸਰਪ੍ਰਾਈਜ਼ ਦਿੱਤਾ ਹੈ। ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਇੱਕ ਬੇਹੱਦ ਪਿਆਰੀ ਗੁੱਡ ਨਿਊਜ਼ ਸ਼ੇਅਰ ਕੀਤੀ ਹੈ। ਪਰਮੀਸ਼ ਵਰਮਾ ਨੇ ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ, ਉਹ ਅਤੇ ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਜਲਦ ਹੀ ਉਨ੍ਹਾਂ ਦੇ ਘਰ ਨਿੱਕਾ ਜਿਹਾ ਮਹਿਮਾਨ ਆਵੇਗਾ।


ਪਰਮੀਸ਼ ਵਰਮਾ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਖੁਸ਼ਖਬਰੀ ਸ਼ੇਅਰ ਕਦੇ ਹੋਏ ਕੈਪਸ਼ਨ 'ਚ ਲਿਖਿਆ, "ਸਾਨੂੰ ਇਹ ਖਬਰ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਮਾਤਾ-ਪਿਤਾ ਬਨਣ ਜਾ ਰਹੇ ਹਾਂ 👶🏻 ਪਰਮਾਤਮਾ ਤੇ ਤੁਹਾਡਾ ਧੰਨਵਾਦ, ਤੁਹਾਡੇ ਵੱਲੋਂ ਸਾਡੇ ਜੀਵਨ 'ਚ ਦਿੱਤੀਆਂ ਅਸੀਸਾਂ ਲਈ। ਵਾਹਿਗੁਰੂ ਮੇਹਰ ਕਰੇ 🙏🏻

ਹੋਰ ਪੜ੍ਹੋ : ਪਿਉ-ਪੁੱਤ ਦੇ ਪਿਆਰ ਨੂੰ ਦਰਸਾਉਂਦਾ ਫਿਲਮ "ਮੈਂ ਤੇ ਬਾਪੂ" ਦਾ ਗੀਤ 'ਲੋਰੀ' ਜਿੱਤ ਰਿਹਾ ਦਰਸ਼ਕਾਂ ਦਾ ਦਿਲ

ਪਰਮੀਸ਼ ਵਰਮਾ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਸਹਿ ਕਲਾਕਾਰ ਅਤੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਤੇ ਉਨ੍ਹਾਂ ਦੇ ਸਹਿ ਕਲਾਕਾਰ ਪਰਮੀਸ਼ ਵਰਮਾ ਤੇ ਉਸ ਦੀ ਪਤਨੀ ਨੂੰ ਮਾਤਾ-ਪਿਤਾ ਬਨਣ ਲਈ ਵਧਾਈਆਂ ਦੇ ਰਹੇ ਹਨ।

ਜੇਕਰ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਇੱਕ ਨਾਮੀ ਗਾਇਕ ਤੇ ਅਦਾਕਾਰ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

You may also like