ਪਰਮੀਸ਼ ਵਰਮਾ ਫੈਨਜ਼ ਲਈ ਕਿਉਂ ਹੋਏ ਗੋਢਿਆਂ ਭਾਰ, ਦੇਖੋ ਵੀਡੀਓ

written by Lajwinder kaur | January 21, 2019

ਡਾਇਰੈਕਟਰ, ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਜਿਹਨਾਂ ਦੇ ਹਰ ਅੰਦਾਜ਼ ਉਹਨਾਂ ਦੇ ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਫੈਨਜ਼ ਨੂੰ ਖੂਬ ਪਸੰਦ ਆਉਂਦਾ ਹੈ। ਹਾਲ ਹੀ ‘ਚ ਪਰਮੀਸ਼ ਵਰਮਾ ਜਿਹਨਾਂ ਦਾ ਜੈਪੁਰ ‘ਚ ਮਿਊਜ਼ਿਕ ਸ਼ੋਅ ਸੀ ਜਿਸ ‘ਚ ਉਹਨਾਂ ਦੀ ਇੱਕ ਝਲਕ ਪਾਉਣ ਲਈ ਵੱਡੀ ਗਿਣਤੀ ‘ਚ ਉਹਨਾਂ ਦੇ ਫੈਨਜ਼ ਉੱਥੇ ਆਏ ਹੋਏ ਸਨ। ਪਰ ਪਰਮੀਸ਼ ਵਰਮਾ ਨੇ ਕੁੱਝ ਅਜਿਹਾ ਕੀਤਾ ਜਿਸ ਦੀ ਕਾਬਿਲ ਹੀ ਤਾਰੀਫ ਕੀਤੀ ਜਾਵੇ ਉਨੀਂ ਘੱਟ ਹੈ। ਪਰਮੀਸ਼ ਨੇ ਆਪਣੀ ਵ੍ਹੀਲਚੇਅਰ ‘ਤੇ ਆਈ ਮਹਿਲਾ ਪ੍ਰਸ਼ੰਸਕ ਨੂੰ ਸਟੇਜ਼ ‘ਤੇ ਬੁਲਾਇਆ ਤੇ ਪਰਮੀਸ਼ ਵਰਮਾ ਖੁਦ ਗੋਢਿਆਂ ਦੇ ਭਾਰ ਬੈਠ ਕਿ ਆਪਣੀ ਮਹਿਲਾ ਪ੍ਰਸ਼ੰਸਕ ਲਈ ਗੀਤ ਗਾਇਆ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਸਰੋਤਿਆਂ ਵੱਲੋਂ ਇਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

ਹੋਰ ਵੇਖੋ: ਗਾਇਕਾ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਕਿਸ ਨੇ ਦਿੱਤਾ, ਜਾਣੋਂ ਪੂਰੀ ਕਹਾਣੀ 

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਿੰਨ ਮਿਲੀਅਨ ਫਾਲੋਵਰਸ ਨੂੰ ਸੈਲੀਬ੍ਰੇਟ ਇਸ ਖਾਸ ਵੀਡੀਓ ਨਾਲ ਕੀਤਾ ਹੈ ਤੇ ਨਾਲ ਕੈਪਸ਼ਨ ‘ਚ  ਤਿੰਨ ਮਿਲੀਅਨ ਫਾਲੋਵਰਸ ਹੋਣ ਲਈ ਆਪਣੇ ਫੈਨਜ਼ ਦਾ ਦਿਲੋ ਧੰਨਵਾਦ ਕੀਤਾ। ਇਸ ਵੀਡਿਓ ਦੇ ਲੱਖਾਂ ਵਿਊਜ਼ ਹੋ ਗਏ ਹਨ ਤੇ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਪਸੰਦ ਕੀਤਾ ਹੈ। ਪਰਮੀਸ਼ ਵਰਮਾ ਜੋ ਕੇ ਬਹੁਤ ਜਲਦ ਰੋਹਿਤ ਸ਼ੈਟੀ ਦੀ ਹਿੱਟ ਐਕਸ਼ਨ ਹਿੰਦੀ ਮੂਵੀ ‘ਸਿੰਘਮ’ ਦੇ ਪੰਜਾਬੀ ਰੀਮੇਕ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ।

 

You may also like