ਦੇਖੋ ਕਿੰਝ ਸਿੰਘਮ ਦੇ ਸਟਾਈਲ 'ਚ ਪਰਮੀਸ਼ ਵਰਮਾ ਨੇ ਉਡਾ ਦਿੱਤਾ ਬੋਤਲ ਦਾ ਢੱਕਣ

written by Aaseen Khan | July 15, 2019

ਪਰਮੀਸ਼ ਵਰਮਾ ਜਿਹੜੇ ਅੱਜ ਕੱਲ੍ਹ ਸਿੰਘਮ ਦੇ ਅਵਤਾਰ 'ਚ ਹੀ ਹਰ ਕੋਈ ਕੰਮ ਕਰ ਰਹੇ ਹਨ। ਉਹ ਇਸ ਲਈ ਕਿਉਂਕਿ ਉਹਨਾਂ ਦੀ ਪੰਜਾਬੀ ਫ਼ਿਲਮ ਸਿੰਘਮ 9 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਸਿੰਘਮ ਦੇ ਸਟਾਈਲ 'ਚ ਹੀ ਪਰਮੀਸ਼ ਵਰਮਾ ਨੇ ਹੁਣ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਬੋਤਲ ਕੈਪ ਚੈਲੇਂਜ ਪੂਰਾ ਕੀਤਾ ਹੈ। ਹਰ ਕੋਈ ਬੋਤਲ ਦਾ ਢੱਕਣ ਕਿਸੇ ਨਾ ਕਿਸੇ ਚੀਜ਼ ਨਾਲ ਖੋਲ੍ਹਦਾ ਹੈ ਪਰ ਪਰਮੀਸ਼ ਵਰਮਾ ਨੇ ਤਾਂ ਸਿੰਘਮ ਦੇ ਤਰੀਕੇ 'ਚ ਬੋਤਲ ਦਾ ਢੱਕਣ ਬਿਨ੍ਹਾਂ ਹੱਥ ਜਾਂ ਕੋਈ ਹੋਰ ਚੀਜ਼ ਲਗਾਏ ਮੁੱਛ ਨੂੰ ਮੋੜਦੇ ਹੋਏ ਹੀ ਉਡਾ ਦਿੱਤਾ ਹੈ।

 

View this post on Instagram

 

#bottlecapchallenge #Singham Style Kyon Paindi aa DhaKk !

A post shared by Parmish Verma (@parmishverma) on


ਇਸ ਚੈਲੇਂਜ ਨੂੰ ਬਾਲੀਵੁੱਡ, ਪਾਲੀਵੁੱਡ ਇੱਥੋਂ ਤੱਕ ਕੇ ਹਾਲੀਵੁੱਡ ਦੇ ਸਟਾਰਜ਼ ਵੀ ਕਰਨ ਤੋਂ ਪਿੱਛੇ ਨਹੀਂ ਰਹਿ ਰਹੇ ਹਨ। ਹਨੀ ਸਿੰਘ, ਅਕਸ਼ੇ ਕੁਮਾਰ ਗੋਵਿੰਦਾ ਵਰਗੇ ਸਿਤਾਰਿਆਂ ਵੱਲੋਂ ਇਹ ਚੈਲੇਂਜ ਪੂਰਾ ਕਰਨ ਤੋਂ ਬਾਅਦ ਹੁਣ ਪਰਮੀਸ਼ ਵਰਮਾ ਦਾ ਨਾਮ ਵੀ ਇਸ ਲਿਸਟ 'ਚ ਸ਼ਾਮਿਲ ਹੋ ਚੁੱਕਿਆ ਹੈ।

ਹੋਰ ਵੇਖੋ : ਸੋਨਮ ਬਾਜਵਾ ਤੇ ਪਰਮੀਸ਼ ਵਰਮਾ ਦੀ ਫ਼ਿਲਮ 'ਜਿੰਦੇ ਮੇਰੀਏ' ਦਾ ਸਕੌਟਲੈਂਡ ਤੋਂ ਬਾਅਦ ਭਾਰਤ 'ਚ ਸ਼ੂਟ ਹੋਇਆ ਸ਼ੁਰੂ


ਪਰਮੀਸ਼ ਵਰਮਾ ਦੀ ਫ਼ਿਲਮ ਸਿੰਘਮ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਉਹਨਾਂ ਨਾਲ ਫੀਮੇਲ ਲੀਡ 'ਚ ਹਨ। ਨਵਨੀਅਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਪੰਜਾਬੀ ਸਿੰਘਮ 9 ਅਗਸਤ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦਾ ਸਕਰੀਨਪਲੇਅ ਤੇ ਡਾਇਲਾਗ ਧੀਰਜ ਰਤਨ ਦੇ ਹਨ। ਪੇਨਰੋਮਾ ਸਟੂਡੀਓਸ ਦੇ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਸਿੰਘਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ,ਕੁਮਾਰ ਮਾਂਗਟ ਪਾਠਕ, ਅਤੇ ਅਭਿਸ਼ੇਕ ਪਾਠਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

0 Comments
0

You may also like