ਪਟਿਆਲਾ ’ਚ ਫਸੇ ਜੰਮੂ ਕਸ਼ਮੀਰ ਦੇ ਮੁਸਲਿਮ ਭਰਾਵਾਂ ਦੀ ਮਦਦ ਲਈ ਅੱਗੇ ਆਏ ਪਰਮੀਸ਼ ਵਰਮਾ, ਘਰ ਘਰ ਜਾ ਕੇ ਕੀਤਾ ਇਹ ਕੰਮ

written by Rupinder Kaler | April 30, 2020

ਕੋਰੋਨਾ ਵਾਇਰਸ ਕਰਕੇ ਹੋਏ ਲਾਕਡਾਊਨ ਦੌਰਾਨ ਬਹੁਤ ਸਾਰੇ ਲੋਕ ਵੱਖ ਵੱਖ ਥਾਂਵਾਂ ’ਤੇ ਫਸੇ ਹੋਏ ਹਨ । ਇਸ ਸਭ ਦੇ ਚਲਦੇ ਰਮਜਾਨ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਹੈ, ਪਰ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਮੁਸਲਿਮ ਲੋਕ ਤਾਲਾਬੰਦੀ ਕਰਕੇ ਆਪਣੇ ਘਰ ਨਹੀਂ ਪਹੁੰਚ ਸਕੇ । ਇਹਨਾਂ ਲੋਕਾਂ ਵਿੱਚੋਂ ਬਹੁਤ ਸਾਰੇ ਲੋਕ ਪਟਿਆਲਾ ਵਿੱਚ ਵੀ ਫਸੇ ਹੋਏ ਹਨ । ਇਹਨਾਂ ਲੋਕਾਂ ਦੀ ਮਦਦ ਗਾਇਕ ਪਰਮੀਸ਼ ਵਰਮਾ ਲਗਾਤਾਰ ਯਤਨ ਕਰ ਰਹੇ ਹਨ ।

https://www.instagram.com/p/B_Z99nqB5Wk/?utm_source=ig_embed

ਪਰਮੀਸ਼ ਵਰਮਾ ਇਹਨਾਂ ਲੋਕਾਂ ਦੇ ਘਰ ਘਰ ਜਾ ਕੇ ਰਾਸ਼ਨ ਵੰਡ ਰਹੇ ਹਨ । ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਸਭ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ਵਿੱਚ ਉਹ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਪਰਮੀਸ਼ ਵਰਮਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਇਹਨਾਂ ਲੋਕਾਂ ਦੀ ਮਦਦ ਲਈ ਅਪੀਲ ਕੀਤੀ ਹੈ।

https://www.instagram.com/p/B-XGIiUhxpH/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਅਸੀਂ ਤਾਂ ਹੀ ਠੱਲ ਪਾ ਸਕਦੇ ਹਾਂ ਜੇਕਰ ਅਸੀਂ ਲਾਕਡਾਊਨ ਦੀ ਪਾਲਣਾ ਕਰੀਏ । ਅਜਿਹੇ ਹਲਾਤਾਂ ਵਿੱਚ ਕੁਝ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈ । ਅਜਿਹੇ ਲੋਕਾਂ ਦੀ ਮਦਦ ਲਈ ਪਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਮਦਦ ਦਾ ਹੱਥ ਵਧਾ ਰਹੇ ਹਨ ।

 

You may also like